ਰੇਲ ਕੋਚ ਫੈਕਟਰੀ ਤੋਂ ਸੇਵਾ ਮੁਕਤ ਹੋਏ ਸਰਦਾਰ ਦਵਿੰਦਰ ਸਿੰਘ ਦਾ ਕੀਤਾ ਸਨਮਾਨ -ਪ੍ਰਧਾਨ ਗੋਲਡੀ

ਕਪੂਰਥਲਾ (ਪੈਗਾਮ ਏ ਜਗਤ) - ਰੇਲ ਕੋਚ ਫੈਕਟਰੀ ਵਿਭਾਗ ਕਪੂਰਥਲਾ ਤੋਂ ਸੇਵਾ ਮੁਕਤ ਹੋਏ ਸਰਦਾਰ ਦਵਿੰਦਰ ਸਿੰਘ ਜੀ ਨੂੰ ਪ੍ਰਧਾਨ ਗੁਰਮੀਤ ਸਿੰਘ ਗੋਲਡੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੋਲਡੀ ਨੇ ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਜੀ ਬਹੁਤ ਹੀ ਹਸਮੁੱਖ ਸੁਭਾਅ ਦੇ ਇਨਸਾਨ ਹਨ।

ਕਪੂਰਥਲਾ (ਪੈਗਾਮ ਏ ਜਗਤ) - ਰੇਲ ਕੋਚ ਫੈਕਟਰੀ ਵਿਭਾਗ ਕਪੂਰਥਲਾ ਤੋਂ ਸੇਵਾ ਮੁਕਤ ਹੋਏ ਸਰਦਾਰ ਦਵਿੰਦਰ ਸਿੰਘ ਜੀ ਨੂੰ  ਪ੍ਰਧਾਨ ਗੁਰਮੀਤ ਸਿੰਘ ਗੋਲਡੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਇਸ  ਮੌਕੇ ਪ੍ਰਧਾਨ ਗੋਲਡੀ ਨੇ  ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਜੀ ਬਹੁਤ ਹੀ ਹਸਮੁੱਖ ਸੁਭਾਅ ਦੇ ਇਨਸਾਨ ਹਨ। 
ਹਰ ਕਿਸੇ ਜ਼ਰੂਰਤਮੰਦ ਦੀ ਮੱਦਦ ਕਰਦੇ ਹਨ। ਗੋਲਡੀ ਨੇ ਦੱਸਿਆ ਕਿ ਰੇਲ ਕੋਚ ਫੈਕਟਰੀ ਵਿੱਚ ਦਵਿੰਦਰ ਸਿੰਘ ਜੀ ਇਲੈਕਟਰੀਕਲ  ਡਿਪਾਰਟਮੈਂਟ ਸਟੇਜ 3 ਵਿੱਚ ਕੰਮ ਕਰਦੇ ਸਨ ਤੇ ਆਪਣੇ ਸਾਥੀਆਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਹਸਦਿਆਂ ਹੋਇਆ ਕੰਮ ਕੀਤਾ ਤੇ ਕਦੀ ਕੰਮ ਪ੍ਰਤੀ ਲਾਪਰਵਾਹੀ ਨਹੀਂ ਕੀਤੀ ਤੇ ਨਾ ਕਿਸੇ ਸਾਥੀ ਨੂੰ ਕਰਨ ਦਿੱਤੀ। ਡਿਪਾਰਟਮੈਂਟ ਦੇ ਸਾਰੇ ਉੱਚ ਅਧਿਕਾਰੀ ਵੀ ਇਹਨਾਂ ਦੇ ਕੰਮਾਂ ਤੋਂ ਹਮੇਸ਼ਾ ਖੁਸ਼ ਰਹੇ। ਜੇਕਰ ਕੰਮ ਪ੍ਰਤੀ ਕੋਈ ਵੀ ਸਮੱਸਿਆ ਆਉਂਦੀ ਤਾਂ ਉਸਨੂੰ ਬਹੁਤ ਹੀ ਵਧੀਆ ਢੰਗ ਨਾਲ ਸੁਲਝਾ ਲੈਂਦੇ। ਇੰਨਾ ਦੀ ਧਰਮਪਤਨੀ ਪ੍ਰੇਮਾ ਦੇਵੀ ਜੀ ਵੀ ਦਿੱਲੀ ਡਿਵੀਜ਼ਨ ਰੇਲਵੇ ਦੇ ਹਸਪਤਾਲ ਤੋਂ ਅਸਿਸਟੈਂਟ ਨਰਸਿੰਗ ਆਫਿਸਰ ( ਉੱਚ ਅਧਿਕਾਰੀ ) ਦੀ ਸੀਟ ਤੋਂ  ਕੰਮ ਕਰਦੇ ਹੋਏ ਨੋਕਰੀ ਤੋਂ ਸੇਵਾ ਮੁਕਤ ਹੋਏ ਹਨ। ਸਮਾਜ ਵਿੱਚ ਜ਼ਰੂਰਤਮੰਦਾਂ ਦੀ ਮੱਦਦ ਕਰਨਾ ਇੰਨਾਂ ਦਾ ਸੁਭਾਅ ਰਿਹਾ ਹੈ। ਨਗਰ ਵਿੱਚ ਕੋਈ ਵੀ ਕੰਮ ਹੋਵੇ ਦਵਿੰਦਰ ਸਿੰਘ ਜੀ ਨੇ ਹਮੇਸ਼ਾਂ ਅੱਗੇ ਵਧ ਕੇ ਤਨ, ਮਨ, ਤੇ ਧਨ ਨਾਲ ਯੋਗਦਾਨ ਪਾਇਆ ਹੈ। 
ਉੱਧਰ  ਸਨਮਾਨ ਪ੍ਰਾਪਤ ਕਰਕੇ ਸਰਦਾਰ ਦਵਿੰਦਰ ਸਿੰਘ ਜੀ ਨੇ ਵੀ ਪ੍ਰੀਤ ਨਗਰ ਵੈਲਫੇਅਰ ਸੁਸਾਇਟੀ ਵਲੋਂ ਕੀਤੇ ਸਨਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਹਮੇਸ਼ਾ ਨਗਰ ਦੀ  ਸੇਵਾ ਲਈ ਹਾਜ਼ਿਰ ਰਹਾਂਗਾ। ਇਸ ਮੌਕੇ ਸਨਮਾਨ ਕਰਦਿਆਂ ਪ੍ਰਧਾਨ ਗੁਰਮੀਤ ਸਿੰਘ ਗੋਲਡੀ, ਸੈਕਟਰੀ ਪਰਮਜੀਤ ਸਿੰਘ ਪੰਮਾ, ਕੈਸ਼ੀਅਰ ਸਰਦਾਰ ਗੁਰਮੀਤ ਸਿੰਘ ਜੀ, ਪੰਚ ਸਰਦਾਰ ਕੁਲਜੀਤ ਸਿੰਘ, ਹਰਜੋਤ ਸਿੰਘ ,ਜਸਪਾਲ ਸਿੰਘ ਭੱਟੀ, ਸ਼ੇਖਰ ਸਲਾਰੀਆ, ਰਜਤ ਸਚਦੇਵਾ, ਰਾਜੀਵ ਭਾਰਤ ਵਾਜ, ਉਮੈਦ ਜੀ, ਸ੍ਰੀ ਰਤੜਾ ਜੀ, ਮੋਹਿੰਦਰ ਸਿੰਘ, ਰਿੰਕੂ, ਚਮਕੌਰ ਸਿੰਘ, ਬਲਦੇਵ ਸਿੰਘ, ਰਾਮਲਾਲ, ਕਮਲਜੀਤ ਸਿੰਘ,ਸ਼੍ਰੀਮਤੀ ਮਾਇਆ ਜੀ, ਅਮਨਦੀਪ ਕੌਰ, ਕੁਲਵਿੰਦਰ ਕੌਰ, ਸਿਮਰਨਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਬਲਜਿੰਦਰ ਕੌਰ , ਨਵਨੀਤ ਕੌਰ ਸ਼ਾਮਿਲ ਹੋਏ।