ਸਟੇਟ ਬੈਂਕ ਸਮੁੰਦੜਾ ਵੱਲੋਂ ਧਮਾਈ ਸਕੂਲ ਵਿਖੇ ਪੌਦੇ ਲਗਾ ਕੇ ਸਟੇਟ ਬੈਂਕ ਦਾ ਸਥਾਪਨਾ ਦਿਵਸ ਮਨਾਇਆ

ਗੜ੍ਹਸ਼ੰਕਰ 3 ਜੁਲਾਈ - ਸਟੇਟ ਬੈਂਕ ਆਫ਼ ਇੰਡੀਆ ਏ.ਡੀ.ਬੀ. ਬ੍ਰਾਂਚ ਸਮੁੰਦੜਾ ਵਲੋਂ ਆਪਣੇ ਬੈਂਕ ਦਾ ਸਥਾਪਨਾ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿੱਚ ਛਾਂਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਮਨਾਇਆ ਗਿਆ। ਬ੍ਰਾਂਚ ਮੈਨੇਜਰ ਸ਼੍ਰੀ ਜਸਵੀਰ ਸਿੰਘ ਜੀ ਨੇ ਆਖਿਆ ਕਿ ਵਾਤਾਵਰਣ ਦੀ ਸੰਭਾਲ਼ ਕਰਨੀ ਅੱਜ ਸਮੇਂ ਦੀ ਲੋੜ ਹੈ।

ਦਿਨੋ-ਦਿਨ ਵਧ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸੇ ਕਰਕੇ ਸਟੇਟ ਬੈਂਕ ਆਫ਼ ਇੰਡੀਆ ਏ.ਡੀ.ਬੀ. ਬ੍ਰਾਂਚ ਸਮੁੰਦੜਾ ਵਲੋਂ ਆਪਣੇ ਬੈਂਕ ਦਾ ਸਥਾਪਨਾ ਦਿਵਸ ਵਾਤਾਵਰਣ ਦੀ ਸੰਭਾਲ਼ ਨੂੰ ਸਮਰਪਿਤ ਕੀਤਾ ਗਿਆ ਹੈ। ਸਕੂਲਾਂ ਅਤੇ ਸਾਂਝੀਆਂ ਥਾਵਾਂ 'ਤੇ ਬੂਟੇ ਲਗਾ ਕੇ ਵਾਤਾਵਰਣ ਦੀ ਸੰਭਾਲ਼ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿੱਚ ਬੂਟੇ ਲਗਾਉਣ ਸਮੇਂ ਬ੍ਰਾਂਚ ਮੈਨੇਜਰ ਸ਼੍ਰੀ ਜਸਵੀਰ ਸਿੰਘ ਜੀ ਦੇ ਨਾਲ਼ ਮੈਡਮ ਕੁਲਵਿੰਦਰ ਕੌਰ, ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀਮਤੀ ਪੂਜਾ ਭਾਟੀਆ, ਸ਼੍ਰੀਮਤੀ ਮਧੂ ਸੰਬਿਆਲ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਸੀਮਾ ਅਤੇ ਸ਼੍ਰੀਮਤੀ ਖੁਸ਼ਵਿੰਦਰ ਕੌਰ ਵੀ ਹਾਜ਼ਰ ਸਨ।