ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਵੇਂ ਸੈਸ਼ਨ ਸਬੰਧੀ ਕਾਲਜ ਦਾ ਪ੍ਰਾਸਪੈਕਟ ਰਿਲੀਜ਼

ਮਾਹਿਲਪੁਰ, 2 ਜੁਲਾਈ - ਸਿੱਖ ਵਿਦਿਅਕ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਪ੍ਰਬੰਧਕੀ ਕਮੇਟੀ ਵਲੋਂ ਸੈਸ਼ਨ 2024 -25 ਦੇ ਦਾਖਲਿਆਂ ਦੀ ਸੂਚਨਾ ਸਬੰਧੀ ਨਵੇਂ ਸੈਸ਼ਨ ਦਾ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਸਮੇਤ ਕਮੇਟੀ ਦੇ ਹੋਰ ਅਹੁਦੇਦਾਰਾਂ ਅਤੇ ਸਟਾਫ ਮੈਂਬਰਾਨ ਨੇ ਸ਼ਿਰਕਤ ਕੀਤੀ‌।

ਇਸ ਮੌਕੇ ਗੱਲ  ਕਰਦਿਆਂ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਨਵੇਂ ਸੈਸ਼ਨ ਤੋਂ ਕਾਲਜ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਰਵਾਇਤੀ ਕੋਰਸਾਂ ਦੇ ਨਾਲ ਨਾਲ ਬੀਐਸਸੀ ਡਾਟਾ ਅਨੈਲਸਿਸ, ਬੀਬੀਏ ਬੈਂਕਿੰਗ ਐਂਡ ਇਨਸ਼ੋਰੈਂਸ, ਬੀਏ ਆਰਟਸ ਇਨ ਜਰਨਲਿਜਮ ਐਂਡ ਮੀਡੀਆ ਸਟੱਡੀ ਅਤੇ ਬੀਐਸਸੀ ਮੈਡੀਕਲ ਲੈਬ ਸਟੱਡੀ ਦੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਾਸਪੈਕਟ ਵਿੱਚ ਵਿਦਿਆਰਥੀਆਂ ਦੀ ਜਾਣਕਾਰੀ ਲਈ ਵੱਖ-ਵੱਖ ਕੋਰਸਾਂ ਵਿੱਚ ਦਾਖਲਿਆਂ ਸਬੰਧੀ ਸਮੁੱਚੇ ਦਿਸ਼ਾ ਨਿਰਦੇਸ਼, ਦਾਖਲਿਆਂ ਸਬੰਧੀ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਵੱਖ ਵੱਖ ਵਿਭਾਗਾਂ ਦੀ ਫੈਕਲਟੀ  ਸਮੇਤ ਕਾਲਜ ਦੀਆਂ ਸਲਾਨਾ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਾਲਜ ਵਿੱਚ ਸਥਾਪਿਤ ਦਾਖਲਾ ਅਤੇ ਕਾਊਂਸਲਿੰਗ ਸੈਲ ਵਿੱਚ ਪੁੱਜ ਕੇ ਆਪਣਾ ਦਾਖਲਾ ਯਕੀਨੀ ਬਣਾ ਸਕਦੇ ਹਨ। 
ਇਸ ਮੌਕੇ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਅਤੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਨੇ  ਕਿਹਾ ਕਿ  ਸੰਸਥਾ ਵੱਲੋਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫਾ ਰਾਸ਼ੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਿਦਿਆਰਥੀਆਂ ਨੂੰ  ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਕੌਂਸਲ ਦੇ ਹੋਰ ਅਹੁਦੇਦਾਰਾਂ ਵਿੱਚ ਵੀਰਿੰਦਰ ਸ਼ਰਮਾ, ਜੈਲਦਾਰ ਗੁਰਿੰਦਰ ਸਿੰਘ ਬੈਂਸ, ਹਰਪ੍ਰੀਤ ਸਿੰਘ ਬੈਂਸ, ਦਇਆ ਸਿੰਘ ਮੇਘੋਵਾਲ, ਗੁਰਦਿਆਲ ਸਿੰਘ ਕਹਾਰਪੁਰ, ਬੀਐਡ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੋਹਤਾਂਸ਼, ਰਣਜੀਤ ਸਿੰਘ ਰਾਣਾ,ਦਾਖਲਾ ਸੈੱਲ ਦੇ ਕਨਵੀਨਰ ਪ੍ਰੋਫੈਸਰ ਵਰਿੰਦਰ ਆਜ਼ਾਦ, ਗੁਰਪ੍ਰੀਤ ਸਿੰਘ, ਪ੍ਰੋ ਰਾਜ ਕੁਮਾਰ, ਪ੍ਰੋ ਰਾਕੇਸ਼ ਕੁਮਾਰ ਆਦਿ ਸਮੇਤ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ  ਸਟਾਫ ਦੇ ਮੈਂਬਰ ਹਾਜ਼ਰ ਸਨ।