ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਸਾਲ 2024-25 ਪ੍ਰਧਾਨ ਹੋਵੇਗੀ ਸਨੇਹ ਜੈਨ ਅਤੇ ਸਕੱਤਰ ਟਮਾਟਨੀ ਆਹਲੂਵਾਲੀਆ

ਹੁਸ਼ਿਆਰਪੁਰ - ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਕਲੱਬ ਅਸੈਂਮਬਲੀ ਭਾਗਿਆ ਤਾਰਾ ਰੋਟਰੀ ਭਵਨ ਹੁਸ਼ਿਆਰਪੁਰ ਵਿਖੇ ਪ੍ਰਧਾਨ ਯੋਗੇਸ਼ ਚੰਦਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਜੀ.ਐਸ. ਬਾਵਾ ਪੂਰਵ ਜ਼ਿਲ੍ਹਾ ਗਵਨਰ ਅਤੇ ਅਰੂਣ ਜੈਨ ਹਾਜ਼ਰ ਹੋਏ। ਇਸ ਮੌਕੇ ਤੇ ਰਾਸ਼ਟਰੀ ਗਾਣ ਤੋਂ ਬਾਅਦ ਕਲੱਬ ਦੀ ਵਿਧੀ-ਵੱਧ ਬੈਠਕ ਸ਼ੁਰੂ ਹੋਈ ਪ੍ਰਧਾਨ ਯੋਗੇਸ਼ ਚੰਦਰ ਨੇ ਦੱਸਿਆ ਕਿ ਉਹਨਾ ਦੀ ਮਿਆਦ ਰੋਟਰੀ ਸਾਲ 2023-2024 ਪੂਰੀ ਹੋ ਚੁੱਕੀ ਹੈ

ਹੁਸ਼ਿਆਰਪੁਰ - ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਕਲੱਬ ਅਸੈਂਮਬਲੀ ਭਾਗਿਆ ਤਾਰਾ ਰੋਟਰੀ ਭਵਨ ਹੁਸ਼ਿਆਰਪੁਰ ਵਿਖੇ ਪ੍ਰਧਾਨ ਯੋਗੇਸ਼ ਚੰਦਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਜੀ.ਐਸ. ਬਾਵਾ ਪੂਰਵ ਜ਼ਿਲ੍ਹਾ ਗਵਨਰ ਅਤੇ ਅਰੂਣ ਜੈਨ ਹਾਜ਼ਰ ਹੋਏ। ਇਸ ਮੌਕੇ ਤੇ ਰਾਸ਼ਟਰੀ ਗਾਣ ਤੋਂ ਬਾਅਦ ਕਲੱਬ ਦੀ ਵਿਧੀ-ਵੱਧ ਬੈਠਕ ਸ਼ੁਰੂ ਹੋਈ ਪ੍ਰਧਾਨ ਯੋਗੇਸ਼ ਚੰਦਰ ਨੇ ਦੱਸਿਆ ਕਿ ਉਹਨਾ ਦੀ ਮਿਆਦ ਰੋਟਰੀ ਸਾਲ 2023-2024 ਪੂਰੀ ਹੋ ਚੁੱਕੀ ਹੈ ਤੇ ਉਹਨਾ ਨੇ ਸਹਿਯੋਗ ਦੇਣ ਲਈ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਹਨਾ ਨੇ ਦੱਸਿਆ ਸਾਲ 2024-25 ਲਈ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੇ ਪ੍ਰਧਾਨ ਸ਼੍ਰੀਮਤੀ ਸਨੇਹ ਜੈਨ (ਉਦਯੋਗਪਤੀ) ਅਤੇ ਸਕੱਤਰ ਟਮਾਟਨੀ ਆਹਲੂਵਾਲੀਆ ਪ੍ਰਿੰਸੀਪਲ ਪੀ.ਡੀ. ਆਰੀਆ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਚੁਣੇ ਗਏ ਹਨ ਅਤੇ ਉਹਨਾ ਨੇ ਨਵੀਂ ਟੀਮ ਦਾ ਗਠਨ ਅਤੇ ਬੋਰਡ ਮੈਂਬਰਾਂ ਦਾ ਗਠਨ ਹਾਊਸ ਵਿੱਚ ਨਿਯੁਕਤੀ ਕਰਕੇ ਸੂਚਿਤ ਕੀਤਾ ਹੈ। ਓਮ ਕਾਂਤਾ ਵਾਈਸ ਪ੍ਰੇਜੀਡੈਂਟ, ਨੀਨਾ ਜੈਨ ਵਾਈਸ ਪ੍ਰੇਜੀਡੈਂਟ, ਲੈਪੀ ਆਹਲੂਵਾਲੀਆ ਕਾਰਜਕਾਰੀ ਸਕੱਤਰ, ਅਸ਼ੋਕ ਜੈਨ ਵਿਤ ਸਕੱਤਰ, ਯੋਗੇਸ਼ ਚੰਦਰ ਆਈ.ਪੀ.ਪੀ., ਨਰੇਸ਼ ਜੈਨ ਡਾਇਰੈਕਟਰ  ਸੂਮਨ ਨੈਯਰ ਡਾਇਰੈਕਟਰ ਮੈਂਬਰਸ਼ੀਪ ਡਿਵਲੋਪਮਿੰਟ, ਸੰਜੀਵ  ਕੁਮਾਰ ਡਾਇਰੈਕਟਰ ਕਲੱਬ ਐਡਮੀਨਿਸਟਰੇਸ਼ਨ, ਵਿਸ਼ਾਲ ਸੈਣੀ ਡਾਇਰੈਕਟਰ ਇੰਟਰਨੈਸ਼ਲ ਸਰਵਿਸਿਸ, ਰਾਜਿੰਦਰ  ਮੋਦਗਿਲ ਡਾਇਰੈਕਟਰ ਪਬਲਿਕ ਰੀਲੇਸ਼ਨ, ਡਾਕਟਰ ਰਣਜੀਤ ਡਾਇਰੈਕਟਰ  ਪੋਲੀਓ, ਚੰਦਨ ਸਰੀਨ ਐਡੀਟਰ, ਰਵੀ ਜੈਨ ਸਰਜੇਨਿਟ ਐਟ ਆਰਮਸ, ਪੀ.ਡੀ.ਜੀ. ਸੁਰਿੰਦਰ ਵਿੱਜ ਪਰਮਾਨੈਂਟ ਇਨਵਾਈਟੀ, ਪੀ.ਡੀ.ਜੀ. ਜੀ. ਐਸ. ਬਾਵਾ ਪਰਮਾਨੈਂਟ ਇਨਵਾਈਟੀ, ਪੀ.ਡੀ.ਜੀ. ਅਰੂਣ ਜੈਨ ਪਰਮਾਨੈਂਟ ਇਨਵਾਈਟੀ । ਇਸ  ਤੋਂ ਬਾਅਦ ਸਕੱਤਰ ਰਜਿੰਦਰ ਮੌਦਗਿਲ ਨੇ ਬੀਤੇ ਸਾਲ ਵਿੱਚ ਲਗਾਏ ਗਏ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਅਤੇ ਜ਼ਿਲ੍ਹਾ ਗਵਨਰ ਡਾਕਟਰ ਐਸ.ਪੀ.ਐਸ. ਗਰੋਵਰ ਅੰਮ੍ਰਿਤਸਰ ਜੋ ਬਤੌਰ ਗਵਨਰ ਆਪਣਾ ਕੰਮ-ਕਾਜ ਸੰਭਾਲ ਰਹੇ ਹਨ। ਉੱਥੇ ਜਾਣ ਲਈ ਕਲੱਬ ਮੈਂਬਰਾਂ ਦੀ 100% ਹਾਜ਼ਰੀ ਬਾਰੇ ਦੱਸਿਆ । ਨਵੀਂ ਪ੍ਰਧਾਨ ਸਨੈਹ ਜੈਨ ਨੇ ਨਵੇਂ ਪ੍ਰੋਜੇਕਟਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜੀ.ਐਸ.ਬਾਵਾ ਅਰੂਣ ਜੈਨ, ਰਵੀ ਜੈਨ ਨੇ ਵੀ ਆਪਣੇ ਵਿਚਾਰ ਰੱਖੇ ।