ਦਰਬਾਰ ਬਾਬਾ ਲੱਖ ਦਾਤਾ ਜੀ ਪਿੰਡ ਪਾਰੋਵਾਲ ਚ ਸਲਾਨਾ ਮੇਲਾ 28 ਜੂਨ ਤੋਂ ਲੈ ਕੇ 29 ਨੂੰ ਤਕ ਕਰਵਾਇਆ ਗਿਆ

ਗੜ੍ਹਸ਼ੰਕਰ , 29 ਜੂਨ - ਦਰਬਾਰ ਬਾਬਾ ਲੱਖ ਦਾਤਾ ਜੀ ਪਿੰਡ ਪਾਰੋਵਾਲ ਚ ਸਲਾਨਾ ਮੇਲਾ 28 ਜੂਨ ਤੋਂ ਲੈ ਕੇ 29 ਨੂੰ ਤਕ ਕਰਵਾਇਆ ਗਿਆ। ਇਹ ਮੇਲਾ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਮਸ਼ਹੂਰ ਕਵਾਲੀ ਪਾਰਟੀਆਂ ਅਤੇ ਸੂਫ਼ੀ ਗਾਇਕ ਗੁਲਾਮ ਅਲੀ ਨੇ ਆਪਣੇ ਭਜਨਾਂ ਨਾਲ ਖ਼ੂਬ ਰੌਣਕਾਂ ਲਾਈਆਂ। ਇਹ ਮੇਲਾ ਸਾਈਂ ਦਰਸ਼ਨ ਦੀ ਅਤੇ ਪਬੰਧਿਕ ਕਮੇਟੀ ਦੀ ਅਗਵਾਈ ਮਨਾਇਆ ਗਿਆ,

ਗੜ੍ਹਸ਼ੰਕਰ , 29 ਜੂਨ - ਦਰਬਾਰ ਬਾਬਾ ਲੱਖ ਦਾਤਾ ਜੀ ਪਿੰਡ ਪਾਰੋਵਾਲ ਚ ਸਲਾਨਾ ਮੇਲਾ 28  ਜੂਨ ਤੋਂ ਲੈ ਕੇ 29 ਨੂੰ ਤਕ ਕਰਵਾਇਆ ਗਿਆ। ਇਹ ਮੇਲਾ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਮਸ਼ਹੂਰ ਕਵਾਲੀ ਪਾਰਟੀਆਂ  ਅਤੇ ਸੂਫ਼ੀ ਗਾਇਕ ਗੁਲਾਮ ਅਲੀ ਨੇ ਆਪਣੇ ਭਜਨਾਂ ਨਾਲ ਖ਼ੂਬ ਰੌਣਕਾਂ ਲਾਈਆਂ। ਇਹ ਮੇਲਾ ਸਾਈਂ ਦਰਸ਼ਨ ਦੀ ਅਤੇ ਪਬੰਧਿਕ ਕਮੇਟੀ ਦੀ ਅਗਵਾਈ ਮਨਾਇਆ ਗਿਆ, ਇਸ ਮੇਲੇ ਡੇਰਿਆਂ ਤੋਂ ਸੇਵਾਦਾਰ ਵਿਚ ਅਲੱਗ ਅਲੱਗ ਡੇਰਿਆਂ ਤੋਂ ਸੇਵਾਦਾਰ  ਪੁੱਜੇl ਬਾਬਾ ਜੰਗਲ ਗਿਰੀ ਜੀ, ਮੌਅੱਜਮ ਸਾਹ ਜੀ, ਬਬਾ ਸੇਵਾ ਦਾਸ ਜੀ ਅਤੇ ਹੋਰ ਸੰਗਤਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਹੈਪੀ ਸਾਧੋਵਾਲ, ਮਨਜੀਤ ਲੱਡੂ ਮੇਲੇ ਵਿੱਚ ਪਹੁੰਚੇ, ਇਸ ਮੌਕੇ ਸੰਗਤਾਂ ਵੱਲੋ ਅਲੱਗ ਅਲੱਗ ਵਸਤਾਂ ਦੇ ਬਾਬਾ ਜੀ ਦੇ ਨਾਮ ਤੇ ਲੰਗਰ ਲਗਾਏ ਗਏ, ਇਹ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਵਿਚ ਲਾਈਟਾਂ ਦੀ ਸਜਾਵਟ ਦੇਖਣ ਯੋਗ ਸੀ। ਮਾਸਟਰ ਰਾਮ ਕਿਸ਼ਨ,ਨਵਦੀਪ , ਜੋਰਾ ਪਾਰੋਵਾਲ, ਜਿਤੀ ਬੜਪੱਗਾ, ਆਦਿ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕ ਕਮੇਟੀ ਦੇ ਇਸ ਨੇਕ  ਉਪਰਾਲੇ ਦੀ ਸ਼ਲਾਘਾ ਕੀਤੀ।