
ਇੱਕ ਮੀਂਹ ਨਾਲ ਇੱਕ ਗਰੀਬ ਦੇ ਘਰ ਦੀ ਛੱਤ ਡਿੱਗ ਪਈ ਅਤੇ ਉਸ ਗਰੀਬ ਦੀ ਲੱਤ ਤੇ ਪੈਰ ਵੀ ਟੁੱਟਾ
ਨਵਾਂਸ਼ਹਿਰ - ਰਾਣੀ ਪਤਨੀ ਸਵਰਗੀਆ ਦੀਪਾ ਰਾਮ ਪਿੰਡ ਸੱਲ ਖੁਰਦ ਤਹਿ ਬੰਗਾ ਜ਼ਿਲ੍ਹਾ ਸ ਭ ਸ ਨਗਰ ਦਾ ਘਰ ਜੋਂ ਕਿ ਥੋੜਾਂ ਜਿਹਾ ਮੀਂਹ ਪੈਣ ਦੇ ਕਾਰਨ ਹੀ ਡਿੱਗ ਪਿਆ ਹੈ। ਸਵੇਰੇ ਤਕਰੀਬਨ ਪੰਜ ਵਜੇ ਘਰ ਦੀ ਮਾਲਕਣ ਰਾਣੀ ਨੇ ਦੱਸਿਆ ਕੋਠੇ ਦੀ ਛੱਤ ਕਾਫ਼ੀ ਚੋਅ ਰਹੀ ਸੀ ਤੇ ਉਪਰੋਂ ਮੀਂਹ ਦਾ ਪਾਣੀ ਚੌਦਾਂ ਸੀ। ਉਸ ਨੂੰ ਰੋਕਣ ਲਈ ਬਾਲਟੀ ਰੱਖਣ ਲਈ ਗਈ ਤਾਂ ਉਸ ਉੱਤੇ ਛੱਤ ਡਿੱਗ ਪਈ ਜਿਹੜੀ ਕਿ ਬੂਰੀ ਤਰਾਂ ਫ਼ੱਟੜ ਹੋ ਗਈ ਹੈ। ਉਸ ਦੇ ਸਿਰ, ਮੋਢਿਆਂ ਤੇ ਸੱਟਾਂ ਲੱਗ ਗਈਆਂ। ਇੱਕ ਪੈਰ ਦੀ ਹੱਡੀ ਟੁੱਟ ਗਈ ਅਤੇ ਇੱਕ ਲੱਤ ਟੁੱਟ ਗਈ ਹੈ। ਜਿਹੜੀ ਕਿ ਨੇੜੇ ਦੇ ਘਰਾਂ ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਹੁਣ ਫਗਵਾੜਾ ਵਿਖੇ ਦਾਖਲ ਹੈ। ਘਰ ਵਿੱਚ ਕੋਈ ਕਮਾਈ ਕਰਨ ਵਾਲ਼ਾ ਵੀ ਨਹੀਂ ਹੈ। ਉਸ ਦੇ ਦੋ ਬੱਚੇ ਅਤੇ ਸਹੁਰਾ ਵੀ ਬਜ਼ੁਰਗ ਅਵੱਸਥਾ ਵਿੱਚ ਹੈ, ਜਿਸ ਦਾ ਨਾਮ ਚੂਹੜ ਰਾਮ ਹੈ।
ਨਵਾਂਸ਼ਹਿਰ - ਰਾਣੀ ਪਤਨੀ ਸਵਰਗੀਆ ਦੀਪਾ ਰਾਮ ਪਿੰਡ ਸੱਲ ਖੁਰਦ ਤਹਿ ਬੰਗਾ ਜ਼ਿਲ੍ਹਾ ਸ ਭ ਸ ਨਗਰ ਦਾ ਘਰ ਜੋਂ ਕਿ ਥੋੜਾਂ ਜਿਹਾ ਮੀਂਹ ਪੈਣ ਦੇ ਕਾਰਨ ਹੀ ਡਿੱਗ ਪਿਆ ਹੈ। ਸਵੇਰੇ ਤਕਰੀਬਨ ਪੰਜ ਵਜੇ ਘਰ ਦੀ ਮਾਲਕਣ ਰਾਣੀ ਨੇ ਦੱਸਿਆ ਕੋਠੇ ਦੀ ਛੱਤ ਕਾਫ਼ੀ ਚੋਅ ਰਹੀ ਸੀ ਤੇ ਉਪਰੋਂ ਮੀਂਹ ਦਾ ਪਾਣੀ ਚੌਦਾਂ ਸੀ।
ਉਸ ਨੂੰ ਰੋਕਣ ਲਈ ਬਾਲਟੀ ਰੱਖਣ ਲਈ ਗਈ ਤਾਂ ਉਸ ਉੱਤੇ ਛੱਤ ਡਿੱਗ ਪਈ ਜਿਹੜੀ ਕਿ ਬੂਰੀ ਤਰਾਂ ਫ਼ੱਟੜ ਹੋ ਗਈ ਹੈ। ਉਸ ਦੇ ਸਿਰ, ਮੋਢਿਆਂ ਤੇ ਸੱਟਾਂ ਲੱਗ ਗਈਆਂ। ਇੱਕ ਪੈਰ ਦੀ ਹੱਡੀ ਟੁੱਟ ਗਈ ਅਤੇ ਇੱਕ ਲੱਤ ਟੁੱਟ ਗਈ ਹੈ। ਜਿਹੜੀ ਕਿ ਨੇੜੇ ਦੇ ਘਰਾਂ ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਹੁਣ ਫਗਵਾੜਾ ਵਿਖੇ ਦਾਖਲ ਹੈ। ਘਰ ਵਿੱਚ ਕੋਈ ਕਮਾਈ ਕਰਨ ਵਾਲ਼ਾ ਵੀ ਨਹੀਂ ਹੈ। ਉਸ ਦੇ ਦੋ ਬੱਚੇ ਅਤੇ ਸਹੁਰਾ ਵੀ ਬਜ਼ੁਰਗ ਅਵੱਸਥਾ ਵਿੱਚ ਹੈ, ਜਿਸ ਦਾ ਨਾਮ ਚੂਹੜ ਰਾਮ ਹੈ।
ਇਸ ਲਈ ਇਸ ਪਰਿਵਾਰ ਦੀ ਜਿੰਨੀ ਵੀ ਵੱਧ ਤੋਂ ਵੱਧ ਸਹਾਇਤਾ ਤੇ ਮਾਲੀ ਮਦਦ ਹੋਵੇ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਹੋ ਸਕੇ ਤਾਂ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ, ਇਹ ਸਰਕਾਰ ਦਾ ਫਰਜ਼ ਹੈ। ਜੇਕਰ ਸਰਕਾਰਾਂ ਇਸ ਤਰ੍ਹਾਂ ਮੱਦਦ ਕਰਨ ਲੱਗ ਪੈਣ ਤਾਂ ਫਿਰ ਕਿਸੇ ਗਰੀਬ ਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਾ ਪਵੇਗੀ। ਰਾਣੀ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕਾਂ ਦਾਨੀਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਹੈ। ਮਾਲੀ ਸਹਾਇਤਾ ਹਸਪਤਾਲ ਵਿੱਚ ਆ ਕੇ ਜਾਂ ਪਿੰਡ ਵਿੱਚ ਆਪ ਪੁੰਹਚ ਕੇ ਕੀਤੀ ਜਾਵੇ।
