ਜਾਗਰੂਕਤਾ ਕੈਪਾਂ ਦੌਰਾਨ ਵੱਧ ਤੋਂ ਵੱਧ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ - ਡਾ. ਤ੍ਰਿਪਤਾ ਦੇਵੀ

ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ ਵਿਸ਼ਵ ਆਬਾਦੀ ਦਿਵਸ ਮੁਹਿੰਮ ਵੱਖ ਵੱਖ ਪੜਾਵਾਂ ਵਿੱਚ ਮਨਾਈ ਜਾਵੇਗੀ। ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ।

ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ ਵਿਸ਼ਵ ਆਬਾਦੀ ਦਿਵਸ ਮੁਹਿੰਮ ਵੱਖ ਵੱਖ ਪੜਾਵਾਂ ਵਿੱਚ ਮਨਾਈ ਜਾਵੇਗੀ। ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਿਵਲ  ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। 
ਜਿਸ ਵਿੱਚ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡਿਆ ਅਫਸਰ ਰਮਨਦੀਪ ਕੌਰ ਨੇ ਵੱਖ-ਵੱਖ ਬਲਾਕਾਂ ਤੋਂ ਆਈਆਂ ਹੋਈਆਂ ਐਲਐਚਵੀਜ਼ ਨਾਲ ਮੁਹਿੰਮ ਨਾਲ ਸੰਬੰਧਿਤ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਗਤੀਵਿਧੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਦਲਜੀਤ ਕੌਰ ਵੀ ਮੌਜੂਦ ਸਨ। ਡਾ ਤ੍ਰਿਪਤਾ ਦੇਵੀ ਨੇ ਮੀਟਿੰਗ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਨਾਲ ਸੰਬੰਧਿਤ ਪਹਿਲਾ ਪੜਾਅ ਜੋ 14 ਜੂਨ ਤੋਂ 20 ਜੂਨ ਤੱਕ ਤਿਆਰੀ ਪੜਾਅ ਵੱਜੋਂ ਮਨਾਇਆ ਗਿਆ ਦੇ ਦੌਰਾਨ ਦੂਜੇ ਪੜਾਅ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਯੋਜਨਾਬੰਦੀ ਕਰ ਲਈ ਗਈ ਹੈ। ਦੂਜਾ ਪੜਾਅ ਜੋ ਕਿ 27 ਜੂਨ ਤੋਂ 10 ਜੁਲਾਈ ਤੱਕ ਸਮੁਦਾਇਕ ਜਾਗਰੂਕਤਾ ਪੰਦਰਵਾੜੇ ਵੱਜੋਂ ਮਨਾਇਆ ਜਾਵੇਗਾ। 
ਇਸ ਦੌਰਾਨ ਤਿਆਰ ਮਾਈਕ੍ਰੋਪਲਾਨ ਮੁਤਾਬਿਕ ਸੰਸਥਾਗਤ ਪੱਧਰ ਤੇ ਜਾਗਰੂਕਤਾ ਗਤੀਵਿਧੀਆਂ ਅਤੇ ਪਿੰਡ ਪੱਧਰ ਤੇ ਸਾਸ ਬਹੂ ਸੰਮੇਲਨ ਆਯੋਜਿਤ ਕੀਤੇ ਜਾਣਗੇ। ਉਹਨਾਂ ਐਲਐਚਵੀਜ ਨੂੰ ਕਿਹਾ ਕਿ ਇਨਾਂ ਗਤੀਵਿਧੀਆਂ ਦੌਰਾਨ ਵੱਧ ਤੋਂ ਵੱਧ ਯੋਗ ਜੋੜਿਆਂ ਨੂੰ ਪ੍ਰੇਰਿਤ ਕਰਕੇ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ ਤੀਜੇ ਪੜਾਅ ਵਿੱਚ 11 ਜੁਲਾਈ ਵਿਸ਼ਵ ਅਬਾਦੀ ਦਿਵਸ ਤੋਂ ਲੈ ਕੇ 24 ਜੁਲਾਈ ਤੱਕ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਨਲਬੰਦੀ ਜਾਂ ਨਸਬੰਦੀ ਅਪਣਾਉਣ  ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣਗੇ। 
ਉਹਨਾਂ ਕਿਹਾ ਕਿ ਯੋਗ ਜੋੜਿਆਂ ਨੂੰ ਉਮਰ ਤੇ ਉਸਦੀ ਸਰੀਰਿਕ ਜਾਂਚ ਤੋਂ ਬਾਅਦ ਉਸਦੀ  ਜਰੂਰਤ ਮੁਤਾਬਕ ਹੀ ਪਰਿਵਾਰ ਨਿਯੋਜਨ ਦੇ ਤਰੀਕਿਆਂ ਦੀ ਸਲਾਹ ਦਿੱਤੀ ਜਾਵੇ।