ਬਲਾਕ ਭੁਨਰਹੇੜੀ ਦੇ ਪਿੰਡਾਂ 'ਚ ਦੋ ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ਖੇਡ ਮੈਦਾਨ : ਪਠਾਣਮਾਜਰਾ

ਸਨੌਰ (ਪਟਿਆਲਾ ), 20 ਜੂਨ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਬਲਾਕ ਭੁਨਰਹੇੜੀ ਦੇ ਪਿੰਡਾਂ ਵਿੱਚ ਬਣਨ ਵਾਲੇ ਖੇਡ ਮੈਦਾਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਖੇਡ ਜਗਤ ਵਿੱਚ ਚਮਕਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਸਟੇਡੀਅਮ ਬਣਾਏ ਜਾਣਗੇ।

ਸਨੌਰ (ਪਟਿਆਲਾ ), 20 ਜੂਨ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਬਲਾਕ ਭੁਨਰਹੇੜੀ ਦੇ ਪਿੰਡਾਂ ਵਿੱਚ ਬਣਨ  ਵਾਲੇ ਖੇਡ ਮੈਦਾਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਖੇਡ ਜਗਤ ਵਿੱਚ ਚਮਕਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਸਟੇਡੀਅਮ ਬਣਾਏ ਜਾਣਗੇ। ਜਿਹੜੇ ਪਿੰਡਾਂ ਵਿੱਚ ਜਲਦ ਕੰਮ ਸ਼ੁਰੂ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਕੱਛਵਾ, ਇਸਰਹੇੜੀ, ਕਟਕੇਹੜੀ, ਤੇਜਾਂ, ਪੂਨੀਆਂ ਖਾਨਾਂ ( ਡੇਰਾ ਗੁਣੀਮਾਜਰਾ) ਬਹਿਲ ਆਦਿ ਸ਼ਾਮਲ ਹਨ। ਪਠਾਣਮਾਜਰਾ ਨੇ ਕਿਹਾ ਕਿ ਉਪਰੋਕਤ ਬਣਾਏ ਜਾਣ ਵਾਲੇ ਵੱਖ ਵੱਖ ਸਟੇਡੀਅਮਾਂ ਵਿੱਚ ਖੇਡ ਗਰਾਊਂਡ ਦੇ ਨਾਲ ਨਾਲ ਸਵਿਮਿੰਗ ਪੂਲ ਅਤੇ ਜਿਮ ਵੀ ਹੋਣਗੇ। ਉਹਨਾਂ ਦੱਸਿਆ ਕਿ ਉਪਰੋਕਤ ਕਾਰਜਾਂ ਦੀ ਸ਼ੁਰੂਆਤ  ਕਰਨ ਲਈ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ   ਬੀਡੀਪੀਓ ਮਨਦੀਪ ਉਪਲ, ਬੋਲਾ ਇਸਰਹੇੜੀ, ਅਮਨ ਸੈਣੀ,  ਬਲਜਿੰਦਰ ਸਿੰਘ ਨੰਦਗੜ੍ਹ, ਹਨੀ ਸਰਪੰਚ, ਗੁਰਪ੍ਰੀਤ ਗੁਰੀ ਪੀਏ, ਹੈਰੀ ਤਾਜਪੁਰ, ਮਹਿਮਾ ਸਿੰਘ , ਦਲੇਰ ਸਿੰਘ ਅਲੀਪੁਰ,ਮਾਂਗਾ ਸਿੰਘ, ਜੌਨੀ, ਗੁਰਜੰਟ ਅਲੀਪੁਰ, ਹਰਦੀਪ ਸਿੰਘ ਐਸੀ.ਈ.ਪੀ.ਓ ਅਮਰਿੰਦਰ ਸਰਪੰਚ ਕੱਛਵਾ, ਜੱਸੀ ਹਸਨਪੁਰ, ਸੁਖੀ ਅਸਮਾਨਪੁਰ, ਜਿੱਤੂ ਹਸਨਪੁਰ, ਕੁਲਬੀਰ ਬੁੜੇਮਾਜਰਾ ਤੇ ਹੋਰ ਆਗੂ ਮੌਜੂਦ ਸਨ।