ਬ੍ਰਹਮਲੀਨ ਸ੍ਰੀ ਬਾਲ ਯੋਗੀ ਸੁਆਮੀ ਸੁੰਦਰ ਮੁਨੀ ਬੋਰੀ ਵਾਲੇ ਮਹਾਰਾਜ ਜੀ ਦੀ ਬਰਸੀ ਦੇ ਸੰਬੰਧ ਵਿੱਚ ਸੰਤ ਸਮਾਗਮ ਅਤੇ ਵਿਸ਼ਾਲ ਭੰਡਾਰੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮਾਹਿਲਪੁਰ, 26 ਜੂਨ - ਬ੍ਰਹਮਲੀਨ ਸ੍ਰੀ ਬਾਲ ਯੋਗੀ ਸੁਆਮੀ ਸੁੰਦਰ ਮੁਨੀ ਬੋਰੀ ਵਾਲੇ ਮਹਾਰਾਜ ਜੀ ਦੇ ਦੂਸਰੀ ਬਰਸੀ ਦੇ ਸਬੰਧ ਵਿੱਚ ਸੰਤ ਸਮਾਗਮ ਅਤੇ ਵਿਸ਼ਾਲ ਭੰਡਾਰਾ ਡੇਰਾ ਟੇਢਾ ਪੀਰ ਪਿੰਡ ਕੁਨੈਲ ਤਹਿਸੀਲ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਿਖੇ 21 ਜੁਲਾਈ ਦਿਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਬਾਮਦੇਵ ਮੁਨੀ ਜੀ ਮਹਾਰਾਜ (ਪ੍ਰੀਤੀ ਮਹੰਤ ) ਚੇਲਾ ਸ੍ਰੀ ਬਾਲ ਜੋਗੀ ਸੁਆਮੀ ਸੁੰਦਰ ਮੁਨੀ ਜੀ ਮਹਾਰਾਜ ਬੋਰੀ ਵਾਲੇ ਜੀ ਦੀ ਯੋਗ ਅਗਵਾਈ ਹੇਠ ਹੋ ਰਹੇ ਇਸ ਸਮਾਗਮ ਦੌਰਾਨ 19 ਜੁਲਾਈ ਦਿਨ ਸ਼ੁਕਰਵਾਰ ਨੂੰ ਸ਼੍ਰੀ ਰਮਾਇਣ ਦਾ ਪਾਠ ਆਰੰਭ ਕੀਤਾ ਜਾਵੇਗਾ। 20 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਹਵਨ ਤੋ ਬਾਅਦ  ਰਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ। 21 ਜੁਲਾਈ ਦਿਨ ਐਤਵਾਰ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਅਤੇ ਕਲਾਕਾਰ ਗੁਰੂ ਜੀ ਦੀ ਮਹਿਮਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਬਲਰਾਜ ਬਿਲਗਾ, ਸਰਦਾਰ ਅਲੀ, ਮਾਸ਼ਾ ਅਲੀ, ਆਰ ਜੋਗੀ, ਅਮਿਤ ਸ਼ਾਹ, ਵਿਜੇ ਮਾਨ ਕਵਾਲ, ਇਸ਼ਰਤ ਅਲੀ ਕਵਾਲ, ਗੋਪੀ ਰੁੜਕੇ ਵਾਲੇ ਕਲਾਕਾਰ, ਰਿੱਕੀ ਚੋਪੜਾ ਆਦਿ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 
ਆਂਸੂ ਚੋਪੜਾ, ਹਿੰਮਤ ਵਾਲੀਆ, ਕੁਲਰਾਜ ਮੁਹੰਮਦ, ਖਲੀ ਕਰਨ ਨਵਾਂਸ਼ਹਿਰੀਆ ਸਟੇਜ ਐਂਕਰ ਅਤੇ ਹੋਰ ਸੇਵਾਵਾਂ ਦੇਣਗੇ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਸਰਪੰਚ ਵਿਨੋਦ ਕੁਮਾਰ ਪ੍ਰਧਾਨ ਸਰਪੰਚ ਯੂਨੀਅਨ ਗੜਸ਼ੰਕਰ ਅਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਸੇਵਾਦਾਰ ਪਿੰਡ ਕੁਨੈਲ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਮਿਹਨਤ ਕਰ ਰਹੇ ਹਨ। ਮਹਾਂਪੁਰਸ਼ਾਂ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।