ਜ਼ਿਲ੍ਹਾ ਹੁਸ਼ਿਆਰਪੁਰ ਦੇ ਪੜ੍ਹੇ ਲਿਖੇ, ਨੇਕ,ਇਮਾਨਦਾਰ, ਸਿਆਸਤਦਾਨ ਸ਼੍ਰੀ ਕਮਲ ਚੌਧਰੀ ਜੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮਾਹਿਲਪੁਰ, 25 ਜੂਨ - ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚਾਰ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚੇ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਚਾਲਕ ਸ਼੍ਰੀ ਕਮਲ ਚੌਧਰੀ ਜੀ ਦਾ ਅੱਜ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 77 ਵਰਿਆਂ ਦੇ ਸਨ ਤੇ ਆਪਣੇ ਸਪੁੱਤਰ ਕੁਨਾਲ ਚੌਧਰੀ ਤੇ ਪਰਿਵਾਰ ਕੋਲ ਰਹਿ ਰਹੇ ਸਨ।ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਸੀ ਤੇ ਉਨ੍ਹਾਂ ਦਾ ਦਿੱਲੀ 'ਚ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ।

ਉਹ ਦੇਸ਼ ਦੀ ਸੁਰੱਖਿਆ ਕਮੇਟੀ ਦੇ ਚੇਅਰਮੈਨ ਤੇ ਹੋਰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਰਹੇ। ਉਨ੍ਹਾਂ ਨੇ ਆਪਣੇ ਪਿਤਾ ਚੌਧਰੀ ਬਲਬੀਰ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਸੰਸਦ ਮੈਂਬਰ ਰਹਿੰਦਿਆਂ ਹੋਇਆਂ ਹਮੇਸ਼ਾ ਇਲਾਕੇ ਦੇ ਲੋਕਾਂ ਦਾ ਹਰ ਦੁੱਖ ਸੁੱਖ ਵਿੱਚ ਸਾਥ ਨਿਭਾਇਆ ਤੇ ਆਪਣੀ ਸਮਰੱਥਾ ਅਨੁਸਾਰ ਵਿਕਾਸ ਦੇ ਕਾਰਜ ਵੀ ਕਰਵਾਏ। ਉਹ ਕਹਿਣੀ ਤੇ ਕਰਨੀ ਦੇ ਪੂਰੇ ਤੇ ਲੋਭ ਲਾਲਚ ਤੋਂ ਰਹਿਤ ਸਨ। ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਜਸੀ ਖੇਤਰ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ।ਸਿਆਸਤ ਦੇ ਅਜੋਕੇ ਗੰਧਲੇ ਯੁੱਗ ਵਿੱਚ ਲੋਕ ਕਮਲ ਚੌਧਰੀ ਜੀ ਦੀ ਸਾਦਗੀ, ਇਮਾਨਦਾਰੀ, ਦਿਆਨਤਦਾਰੀ ਤੇ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਣਗੇ।
ਉਨ੍ਹਾਂ ਪੂਰੀ ਜ਼ਿੰਦਗੀ ਦੇਸ਼ ਤੇ ਸਮਾਜ ਸੇਵਾ ਦੇ ਲੇਖੇ ਲਾਈ। ਉਨ੍ਹਾਂ ਦੇ ਅਚਾਨਕ ਬੇਵਕਤ ਵਿਛੋੜੇ ਤੇ ਕਾਮਰੇਡ ਦਰਸ਼ਨ ਸਿੰਘ ਮੱਟੂ, ਡਾਕਟਰ ਦਲਜੀਤ ਸਿੰਘ,ਅਰਜਨਾ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਨਰਿੰਦਰ ਮੋਹਨ ਨਿੰਦੀ ਮੁੱਗੋਵਾਲ, ਮਹਿੰਦਰ ਸਿੰਘ ਖੈਰੜ, ਸੁਭਾਸ਼ ਮੱਟੂ, ਬਲਵਿੰਦਰ ਕੁਮਾਰ ਸਰਪੰਚ, ਗੁਰਮਿੰਦਰ ਕੈਂਡੋਵਾਲ, ਜਸਵਿੰਦਰ ਬੰਗਾ, ਮੂਲ ਰਾਜ, ਮਦਨ ਲਾਲ, ਸੋਹਣ ਸਿੰਘ ਭੂੰਨੋ, ਅਵਤਾਰ ਲੰਗੇਰੀ, ਸੁਖਦੇਵ ਸੰਘਾ ਤੇ ਦਵਿੰਦਰ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ।