ਵਿਧਾਇਕ ਪਠਾਣਮਾਜਰਾ ਨੇ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕੀਤੀਆਂ ਮੀਟਿੰਗਾਂ
ਸਨੌਰ (ਪਟਿਆਲਾ), 25 ਜੂਨ - ਜਲੰਧਰ (ਪੱਛਮੀ) ਦੀ ਜ਼ਿਮਨੀ ਚੋਣ ਲਈ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੀ ਟੀਮ ਸਮੇਤ ਜਲੰਧਰ ਪਹੁੰਚ ਕੇ ਵਾਰਡ ਨੰਬਰ 40 ਦੇ ਬੂਥ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣ ਲਈ ਰਣਨੀਤੀ ਬਣਾਈ ਗਈ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਇਮਾਨਦਾਰ ਅਤੇ ਸਮਾਜ ਸੇਵੀ ਉਮੀਦਵਾਰ ਹਨ ਜਿਨ੍ਹਾਂ ਦਾ ਲੋਕ ਦਿਲੋਂ ਸਤਿਕਾਰ ਕਰਦੇ ਹਨ।

ਉਮੀਦਵਾਰ ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਨੇ ਪਿਛਲੇ ਸਮੇਂ ਵਿੱਚ ਕੈਬਨਿਟ ਮੰਤਰੀ ਰਹਿ ਕੇ ਜਲੰਧਰ ਦੇ ਲੋਕਾਂ ਅਤੇ ਪੰਜਾਬ ਦੀ ਇਮਾਨਦਾਰੀ ਨਾਲ ਸੇਵਾ ਕਿੱਤੀ ਹੈ ।
ਮਹਿੰਦਰ ਭਗਤ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ। ਪਠਾਨਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਪ੍ਰਚਾਰ ਕਰਨ ਲਈ ਜਲੰਧਰ ਪਹੁੰਚ ਰਹੇ ਹਨ।
ਇਸ ਮੌਕੇ ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਸਿੰਘ ਗੁਰੀ ਪੀਏ, ਹੈਰੀ ਤਾਜਲਪੁਰ, ਸ਼ੁਭਮ ਸੈਣੀ, ਜਗਦੀਪ ਸਿੰਘ, ਲਾਡੀ ਛੰਨਾ, ਬਲਜਿੰਦਰ ਕੌਰ ਤੁੰਗਵਾਲੀ ਸਟੇਟ ਜੁਆਇੰਟ ਸੈਕਟਰੀ ਪੰਜਾਬ, ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ , ਬਲਵਿੰਦਰ ਬੱਲੋ, ਬਿੱਟੂ ਸਿੰਘ, ਗੁਰਇਕਬਾਲ ਚਹਿਲ, ਧਰਮਜੀਤ ਸਿੰਘ, ਦੀਪਕ ਸ਼ਾਰਦਾ, ਦਿਪੂ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ।