ਜਸਵੰਤ ਸਿੰਘ ਜ਼ਫਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਸਵਰਨਜੀਤ ਸਵੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨਿਯੁਕਤ
ਪਟਿਆਲਾ, 24 ਜੂਨ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅੱਜ ਪੰਜਾਬੀ ਭਾਸ਼ਾ ਤੇ ਕਲਾ ਦੀ ਬਿਹਤਰ ਤਰੱਕੀ ਦੇ ਉਦੇਸ਼ ਨਾਲ ਭਾਸ਼ਾ ਤੇ ਕਲਾ ਨਾਲ ਜੁੜੀਆਂ ਦੋ ਨਾਮਵਰ ਸ਼ਖ਼ਸੀਅਤਾਂ ਦੀ ਨਿਯੁਕਤੀ ਕੀਤੀ ਹੈ। ਸਰਕਾਰ ਨੇ ਅਜ਼ੀਮ ਸ਼ਾਇਰ, ਚਿੱਤਰਕਾਰ, ਫ਼ੋਟੋਗ੍ਰਾਫਰ ਤੇ ਵਾਤਾਵਰਨ ਪ੍ਰੇਮੀ ਜਸਵੰਤ ਸਿੰਘ ਜ਼ਫਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਤੇ ਪ੍ਰਸਿੱਧ ਕਵੀ, ਪੇਂਟਰ, ਬੁੱਤਘਾੜੇ ਤੇ ਪ੍ਰਕਾਸ਼ਕ ਸਵਰਨਜੀਤ ਸਿੰਘ ਸਵੀ ਨੂੰ ਚੇਅਰਮੈਨ ਪੰਜਾਬ ਆਰਟਸ ਕੌਂਸਲ ਲਾਇਆ ਹੈ।

ਜਸਵੰਤ ਸਿੰਘ ਜ਼ਫਰ ਦਾ ਜਨਮ 17 ਦਸੰਬਰ 1965 ਨੂੰ ਪਿੰਡ ਸੰਘੇ ਖਾਲਸਾ, ਨੂਰਮਹਿਲ (ਜਲੰਧਰ) 'ਚ ਹੋਇਆ। ਸਰਕਾਰੀ ਸਕੂਲ ਕੂਮ ਕਲਾਂ ਤੋਂ ਦਸਵੀਂ ਕੀਤੀ। 1981ਤੋਂ 1984 ਤਕ ਸਰਕਾਰੀ ਕਾਲਜ 'ਚ ਪੜ੍ਹਾਈ ਕਰਨ ਮਗਰੋਂ 1989 ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਲੰਮਾ ਸਮਾਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕੀਤੀ। ਜਸਵੰਤ ਸਿੰਘ ਜ਼ਫਰ ਦੀਆਂ ਚਰਚਿਤ ਪੁਸਤਕਾਂ ਵਿੱਚ ਬੁੱਢਾ ਦਰਿਆ, ਦੋ ਸਾਹਾਂ ਵਿਚਕਾਰ, ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਸਿਖੁ ਜੋ ਖੋਜ ਲਹੈ (ਨਿਬੰਧ ਸੰਗ੍ਰਹਿ), ਇਹ ਬੰਦਾ ਕੀ ਹੁੰਦਾ ਤੇ ਮੈਨੂੰ ਇਉਂ ਲੱਗਿਆ ਸ਼ਾਮਲ ਹਨ। ਪ੍ਰਸਿੱਧ ਕਵੀ ਮਰਹੂਮ ਡਾ. ਸੁਰਜੀਤ ਪਾਤਰ ਨੇ ਕਿਸੇ ਵੇਲੇ ਜਸਵੰਤ ਸਿੰਘ ਜ਼ਫਰ ਬਾਰੇ ਕਿਹਾ ਸੀ "ਜ਼ਫਰ ਬਾਰੀਕ ਅਵਲੋਕਨ ਵਾਲਾ ਦਾਨਸ਼ਵਰ ਹੈ। ਉਹ ਕਵਿਤਾ ਇਉਂ ਲਿਖਦਾ ਹੈ ਜਿਵੇਂ ਉਹ ਆਪਣੀ ਗੱਲ ਦੀ ਸਪੱਸ਼ਟਤਾ, ਸੰਖੇਪਤਾ ਨੂੰ ਖੂਬਸੂਰਤੀ ਨਾਲ ਕਰਨ ਲਈ ਨਵੀਆਂ ਵਿਧੀਆਂ ਦਾ ਪ੍ਰਯੋਗ ਕਰਦਾ ਹੈ।" 2023 'ਚ ਸਾਹਿਤ ਅਕੈਡਮੀ ਐਵਾਰਡ ਜੇਤੂ ਸਵਰਨਜੀਤ ਸਿੰਘ ਸਵੀ, ਜਿਨ੍ਹਾਂ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਲਾਇਆ ਗਿਆ ਹੈ, ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਵਿਤਾ ਦੀਆਂ 12 ਤੋਂ ਵੱਧ ਪੁਸਤਕਾਂ ਪਾਈਆਂ ਹਨ ਜਿਨ੍ਹਾਂ ਵਿਚ ਅਵੱਗਿਆ, ਦਰਦ ਪਿਆਦੇ ਹੋਣ ਦਾ, ਦਾਇਰਿਆਂ ਦੀ ਕਬਰ 'ਚੋਂ, ਦੇਹੀ ਨਾਦ, ਕਾਲਾ ਹਾਸ਼ੀਆ ਤੇ ਸੂਹਾ ਗੁਲਾਬ, ਕਾਮੇਸ਼ਵਰੀ, ਡਿਜ਼ਾਇਰ (ਅੰਗ੍ਰੇਜ਼ੀ), ਆ ਸ਼ਰਮ, ਮਾਂ ਅਤੇ ਮੈਂ ਆਇਆ ਬੱਸ ਸ਼ਾਮਲ ਹਨ। ਸਵੀ ਨੇ ਉਜ਼ਬੇਕ ਕਵੀ ਉਕਤਾਮੌਏ ਖੋਲਦ੍ਰੋਵਾ ਦੀਆਂ ਰਚਨਾਵਾਂ ਦਾ ਪੰਜਾਬੀ ਵਿੱਚ ਤਰਜੁਮਾ ਵੀ ਕੀਤਾ ਹੈ।