ਸਰਬ ਭਾਰਤੀ ਗੁੱਜਰ ਮਹਾਸਭਾ ਵੱਲੋਂ ਐਡਵੋਕੇਟ ਸੰਦੀਪ ਗੋਰਸੀ ਨੂੰ ਬਣਾਇਆ ਗਿਆ ਪੰਜਾਬ ਦਾ ਇੰਚਾਰਜ

ਗੜਸ਼ੰਕਰ, 24 ਜੂਨ - ਸਰਬ ਭਾਰਤੀ ਗੁੱਜਰ ਮਹਾਸਭਾ ਵੱਲੋਂ ਐਡਵੋਕੇਟ ਸੰਦੀਪ ਗੋਰਸੀ ਨੂੰ ਸੰਗਠਨ ਵਿੱਚ ਰਾਸ਼ਟਰੀ ਸਕੱਤਰ ਅਤੇ ਪੰਜਾਬ ਦਾ ਇੰਚਾਰਜ ਲਗਾਇਆ ਗਿਆ, ਕੇਂਦਰੀ ਜਨਰਲ ਸਕੱਤਰ ਡਾਕਟਰ ਜ਼ਿਲੇ ਰਾਮ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਸੰਦੀਪ ਗੋਰਸੀ ਨੂੰ ਇਹ ਦੋਨੋਂ ਅਹੁਦੇ ਪੰਜ ਸਾਲ ਲਈ ਦਿੱਤੇ ਗਏ ਹਨ।

ਐਡਵੋਕੇਟ ਸੰਦੀਪ ਗੋਰਸੀ ਨੇ ਗੁੱਜਰ ਮਹਾਸਭਾ ਵੱਲੋਂ ਦਿੱਤੀ ਗਈ ਜਿੰਮੇਵਾਰੀ ਉੱਪਰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਗੱਲ ਕਰਦੇ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਗੁੱਜਰ ਮਹਾਸਭਾ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਉਹ ਪੰਜਾਬ ਵਿੱਚ ਇਨ ਬਿਨ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਤਪਰ ਰਹਿਣਗੇ।