ਪੁਲਿਸ ਭਰਤੀ ਪ੍ਰੀਖਿਆ ਦੀ ਮੁਫਤ ਕੋਚਿੰਗ ਲਈ ਤੀਸਰਾ ਬੈਚ ਇੱਕ ਜੁਲਾਈ ਤੋਂ ਹੋਵੇਗਾ ਅਰੰਭ ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਅਤੇ ਅਰਧ ਸਰਕਾਰੀ ਨੌਕਰੀਆਂ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਮੁਫਤ ਕੋਚਿੰਗ ਦੇਣ ਦੀ ਜਿਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਵਿਚ ਦੋ ਬੈਚ ਸਫਲਤਾਪੂਰਵਕ ਚਲਾਉਣ ਉਪਰੰਤ ਹੁਣ ਪੁਲਿਸ ਭਰਤੀ ਲਈ ਤੀਸਰੇ ਬੈਚ ਦੀ ਅਰੰਭਤਾ 1 ਜੁਲਾਈ 2024 ਦਿਨ ਸੋਮਵਾਰ ਤੋਂ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਖਾਲਸਾ ਸੀ: ਸੈ: ਸਕੂਲ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਕੋਚਿੰਗ ਪ੍ਰੋਜੈਕਟ ਦੇ ਇੰਚਾਰਜ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ  ਕਿ ਇਸ ਕੋਚਿੰਗ ਕਲਾਸ ਲਈ 10+2 ਪਾਸ ਜਾਂ ਇਸ ਤੋਂ ਉਚੇਰੀ ਵਿੱਦਿਆ ਪ੍ਰਾਪਤ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ 29-06-2024 ਦਿਨ ਸ਼ਨੀਵਾਰ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਨਵਾਂਸ਼ਹਿਰ ਵਿਖੇ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਕੋਚਿੰਗ ਕਲਾਸ ਲਈ ਦੋ ਮਹੀਨੇ ਦਾ ਸਮਾਂ ਰੱਖਿਆ ਜਾਂਦਾ ਹੈ ਮਗਰ ਪ੍ਰੀਖਿਆ ਜਲਦੀ ਹੋਣ ਦੀ ਸੂਰਤ ਵਿਚ ਇਸ ਬੈਚ ਨੂੰ ਰੋਜਾਨਾ ਵਧੇਰੇ ਸਮਾਂ ਦੇ ਕੇ ਜਲਦੀ ਵੀ ਖਤਮ ਕੀਤਾ ਜਾ ਸਕਦਾ ਹੈ।
ੳਨਾ ਕਿਹਾ ਕਿ ਇਸ ਇਸ ਕਲਾਸ ਦਾ ਸਮਾਂ ਸ਼ਾਮ 03:30 ਤੋਂ 05:30 ਵਜੇ ਰੱਖਿਆ ਜਾਵੇਗਾ ਤਾਂ ਕਿ ਕਾਲਜਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਛੁੱਟੀ ਤੋਂ ਬਾਅਦ ਇਸ ਕਲਾਸ ਦਾ ਲਾਭ ਉਠਾ ਸਕਣ। ਸਿਖਿਆਰਥੀਆਂ ਦੀ ਸਹੂਲਤ ਅਨੁਸਾਰ ਕਲਾਸ ਦੇ ਸਮੇਂ ਵਿਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ੳਨਾਂ ਇਹ ਵੀ ਦੱਸਿਆ ਕਿ ਇਹ ਕਲਾਸ ਬਿਲਕੁਲ ਮੁਫਤ ਹੋਵੇਗੀ ਅਤੇ ਲੋੜ ਅਨੁਸਾਰ ਸਿੱਖਿਆਰਥੀਆਂ ਨੂੰ ਕੋਚਿੰਗ ਮੈਟੀਰੀਅਲ ਵੀ ਫ੍ਰੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੇਵਾ ਦਾ ਇਕੋ ਇਕ ਉਦੇਸ਼ ਇਹ ਹੀ ਹੈ ਕਿ ਸਾਡੇ ਬੱਚੇ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣ।
ਇਸ  ਮੌਕੇ ਉਨਾਂ ਨਾਲ ਕਮਲਜੀਤ ਸਿੰਘ ਸੈਣੀ ਸੇਵਾਮੁਕਤ ਡਵੀਜ਼ਨਲ ਕਮਿਸ਼ਨਰ, ਜਗਜੀਤ ਸਿੰਘ ਸੈਣੀ, ਜਗਦੀਪ ਸਿੰਘ, ਪਰਮਿੰਦਰ ਸਿੰਘ, ਸਿਮਰਨਪ੍ਰੀਤ ਸਿੰਘ, ਕੁਲਜੀਤ ਸਿੰਘ ਖਾਲਸਾ, ਰਣਵੀਰ ਸਿੰਘ, ਸਿਮਰਨਪ੍ਰੀਤ ਸਿੰਘ, ਹਰਮਿੰਦਰ ਸਿੰਘ, ਅਨਿਲ ਰਾਣਾ ਅਤੇ ਸੰਦੀਪ ਕੌਰ ਵੀ ਮੌਜੂਦ ਸਨ।