ਰਾਸ਼ਟਰੀ ਖਿਡਾਰਨਾਂ ਇੰਦਰਜੋਤ ਕੌਰ ਤੇ ਲਵਜੋਤ ਕੌਰ ਨੂੰ ਰੋਟਰੀ ਕਲੱਬ ਬੰਗਾ ਗਰੀਨ ਨੇ ਕੀਤਾ ਸਨਮਾਨਤ
ਨਵਾਂਸ਼ਹਿਰ - ਰਾਸ਼ਟਰੀ ਖਿਡਾਰਨਾਂ ਇੰਦਰਜੋਤ ਕੌਰ ਅਤੇ ਲਵਜੋਤ ਕੌਰ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਤੇ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਦੇ ਮੈਦਾਨ ਵਿੱਚ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚੇ ਘਰੇਲੂ ਤੰਗੀਆਂ ਕਾਰਨ ਆਪਣੇ ਟੀਚੇ ਤੋਂ ਪੱਛੜ ਨਾ ਜਾਣ ਇਸ ਲਈ ਸਾਡੇ ਕਲੱਬ ਵਲੋਂ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਪਰਮਜੀਤ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੋਚ ਮਲਕੀਤ ਸਿੰਘ ਗੋਸਲ ਅਤੇ ਰਣਧੀਰ ਸਿੰਘ ਭੁੱਲਰ ਨੇ ਜਿੱਥੇ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਉੱਥੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਿਡਾਰੀਆਂ ਦੀ ਬਾਂਹ ਫੜਨ ਤੇ ਵਧੀਆ ਟਰੈਕ ਮੁਹੱਈਆ ਕਰਵਾਉਣ।
ਇਸ ਮੌਕੇ ਜੀਵਨ ਕੌਸ਼ਲ, ਰਣਵੀਰ ਸਿੰਘ ਰਾਣਾ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਪਾਂਧੀ, ਲਵਪ੍ਰੀਤ ਕੌਰ ਕੋਚ ਖੇਲੋ ਇੰਡੀਆ, ਬ੍ਰਹਮਜੋਤ ਕੌਰ, ਸਿਮਰਨ ਕੌਰ ਆਦਿ ਹਾਜਰ ਸਨ।