ਗੜਸ਼ੰਕਰ ਅਨਾਜ ਮੰਡੀ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਸੁਸਰੀ, ਮਹਿਕਮਾ ਕੁੰਭਕਰਨੀ ਨੀਂਦਰੇ ਸੁੱਤਾ ਪਿਆ: ਦਵਿੰਦਰ ਸਿੰਘ ਭੱਠਲ
ਗੜ੍ਹਸ਼ੰਕਰ, 9 ਸਤੰਬਰ - ਇਥੋਂ ਦੀ ਅਨਾਜ ਮੰਡੀ ਦੇ ਇਲਾਕੇ ਵਿੱਚ ਕਣਕ ਅਤੇ ਚਾਵਲ ਨੂੰ ਸਟੋਰ ਕਰਨ ਲਈ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਬਣਾਏ ਗਏ ਗੁਦਾਮਾਂ ਵਿੱਚੋਂ ਪੈਦਾ ਹੋਣ ਵਾਲੀ ਸੁਸਰੀ ਇਸ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕਾਂ ਲਈ ਜੀ ਦਾ ਜੰਜਾਲ ਬਣੀ ਹੋਈ ਹੈ ਵਾਰ ਵਾਰ ਸਮੱਸਿਆ ਸਾਹਮਣੇ ਲਿਆਣ ਦੇ ਬਾਵਜੂਦ ਮਹਿਕਮਾ ਲੋਕਾਂ ਨੂੰ ਰਾਹਤ ਨਹੀਂ ਦੇ ਰਿਹਾ।

ਮੁਹੱਲਾ ਨਿਵਾਸੀ ਦਵਿੰਦਰ ਸਿੰਘ ਭੱਠਲ ਸਮਾਜ ਸੇਵਕ ਨੇ ਦੱਸਿਆ ਕਿ ਮੰਡੀ ਵਿੱਚ ਸੁਸਰੀ ਹੋਣ ਕਾਰਨ ਲੋਕਾਂ ਦੇ ਅੱਖਾਂ ਅਤੇ ਕੰਨਾਂ ਵਿੱਚ ਇਹ ਉੜ ਕੇ ਜਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਇਸ ਪਾਸੇ ਗੌਰ ਕਰਨ ਅਤੇ ਪੂਰੇ ਇਲਾਕੇ ਵਿੱਚ ਸਪਰੇ ਕਰਕੇ ਲੋਕਾਂ ਨੂੰ ਰਾਹਤ ਦੇਣ, ਦਵਿੰਦਰ ਸਿੰਘ ਭੱਠਲ ਅਤੇ ਹੋਰ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਗੁਦਾਮਾਂ ਦੇ ਅਧਿਕਾਰੀਆਂ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਉਹ ਇਸ ਪਾਸੇ ਕੋਈ ਕੰਮ ਨਹੀਂ ਕਰ ਰਹੇ।