ਗੌਰਮਿੰਟ ਟੀਚਰ ਯੂਨੀਅਨ ਗੜ੍ਹਸ਼ੰਕਰ-1 ਅਤੇ ਗੜ੍ਹਸ਼ੰਕਰ-2 ਦੀਆਂ ਨਵੀਆਂ ਕਮੇਟੀਆਂ ਦੀ ਚੋਣ

ਗੜ੍ਹਸ਼ੰਕਰ, 27 ਜੁਲਾਈ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਅਧਿਆਪਕਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਬਲਾਕ ਗੜ੍ਹਸ਼ੰਕਰ -1 ਅਤੇ ਗੜ੍ਹਸ਼ੰਕਰ-2 ਦੀਆਂ ਨਵੀਆਂ ਬਲਾਕ ਕਮੇਟੀਆਂ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਵਸੰਮਤੀ ਨਾਲ ਬਲਾਕ ਗੜ੍ਹਸ਼ੰਕਰ-1 ਦੇ ਪ੍ਰਧਾਨ ਪਵਨ ਕੁਮਾਰ ਗੋਇਲ ਲੈਕਚਰਾਰ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਬਲਵੀਰ ਕੌਰ ਸੀਐਚਟੀ, ਮੀਤ ਪ੍ਰਧਾਨ ਸ੍ਰੀਮਤੀ ਨਰਿੰਦਰ ਕੌਰ ਹਿੰਦੀ ਅਧਿਆਪਕਾ ਤੇ ਸ਼੍ਰੀ ਲਖਵਿੰਦਰ ਸਿੰਘ ਢਿੱਲੋਂ ਹੈਡ ਟੀਚਰ, ਜਨਰਲ ਸਕੱਤਰ ਰਾਜ ਕੁਮਾਰ ਪੰਜਾਬੀ ਮਾਸਟਰ ,

ਗੜ੍ਹਸ਼ੰਕਰ, 27 ਜੁਲਾਈ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਅਧਿਆਪਕਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਬਲਾਕ ਗੜ੍ਹਸ਼ੰਕਰ -1 ਅਤੇ ਗੜ੍ਹਸ਼ੰਕਰ-2 ਦੀਆਂ ਨਵੀਆਂ ਬਲਾਕ ਕਮੇਟੀਆਂ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਵਸੰਮਤੀ ਨਾਲ  ਬਲਾਕ ਗੜ੍ਹਸ਼ੰਕਰ-1 ਦੇ ਪ੍ਰਧਾਨ ਪਵਨ ਕੁਮਾਰ ਗੋਇਲ ਲੈਕਚਰਾਰ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਬਲਵੀਰ ਕੌਰ ਸੀਐਚਟੀ, ਮੀਤ ਪ੍ਰਧਾਨ ਸ੍ਰੀਮਤੀ ਨਰਿੰਦਰ ਕੌਰ ਹਿੰਦੀ ਅਧਿਆਪਕਾ ਤੇ ਸ਼੍ਰੀ ਲਖਵਿੰਦਰ ਸਿੰਘ ਢਿੱਲੋਂ ਹੈਡ ਟੀਚਰ, ਜਨਰਲ ਸਕੱਤਰ ਰਾਜ ਕੁਮਾਰ ਪੰਜਾਬੀ ਮਾਸਟਰ , ਜਥੇਬੰਦਕ ਸਕੱਤਰ ਸ਼੍ਰੀ ਦਿਲਾਵਰ ਸਿੰਘ ਤੇ ਸ੍ਰੀ ਮਨੋਜ ਬੰਗਾ ਲੈਕਚਰਾਰ, ਵਿੱਤ ਸਕੱਤਰ ਪਰਜਿੰਦਰ ਸਿੰਘ ਅੰਗਰੇਜ਼ੀ ਅਧਿਆਪਕ, ਪ੍ਰੈਸ ਸਕੱਤਰ ਹਰਦੀਪ ਕੁਮਾਰ ਹਿੰਦੀ ਅਧਿਆਪਕ ਤੇ ਦਵਿੰਦਰ ਕੁਮਾਰ ਅੰਗਰੇਜ਼ੀ ਅਧਿਆਪਕ, ਕਮੇਟੀ ਮੈਂਬਰ ਹਰਜੀਤ ਕੌਰ ਐਸ ਐਸ ਮਿਸਟਰੈਸ, ਰਣਜੀਤ ਸਿੰਘ ਹਿਸਾਬ ਮਾਸਟਰ, ਪ੍ਰਵੀਨ ਕੁਮਾਰ ਹਿਸਾਬ ਮਾਸਟਰ, ਸੁਖਵਿੰਦਰ ਸਿੰਘ ਅੰਗਰੇਜ਼ੀ ਮਾਸਟਰ, ਗੁਰਮਿੰਦਰ ਸਿੰਘ ਕੰਪਿਊਟਰ ਟੀਚਰ, ਅਮਰੀਕ ਸਿੰਘ ਕੰਪਿਊਟਰ ਟੀਚਰ, ਕੁਲਦੀਪ ਸਿੰਘ ਈਟੀਟੀ, ਹਰਬੰਸ ਸਿੰਘ ਈਟੀਟੀ, ਪਰਮਿੰਦਰ ਸਿੰਘ ਈਟੀਟੀ, ਕ੍ਰਿਸ਼ਨਾ ਕੁਮਾਰੀ ਐਸ ਐਸ ਮਿਸਟਰੈਸ ਆਦਿ ਚੁਣੇ ਗਏ।
    ਇਸੇ ਤਰ੍ਹਾਂ ਬਲਾਕ ਗੜ੍ਹਸ਼ੰਕਰ-2 ਦੀ ਕਮੇਟੀ ਵਿੱਚ ਪ੍ਰਧਾਨ ਮਾਸਟਰ ਅਸ਼ਵਨੀ ਰਾਣਾ, ਸੀਨੀਅਰ ਮੀਤ ਪ੍ਰਧਾਨ  ਲੈਕਚਰਾਰ ਰਾਜੇਸ਼ ਹੰਸ ਅਤੇ ਹੈੱਡਮਾਸਟਰ ਬਲਜੀਤ ਸਿੰਘ, ਮੀਤ ਪ੍ਰਧਾਨ ਮਾਸਟਰ ਅਜੇ ਰਾਣਾ ਤੇ ਹੈੱਡ ਟੀਚਰ ਸੁਖਪ੍ਰੀਤ ਕੌਰ, ਜਨਰਲ ਸਕੱਤਰ ਮਾਸਟਰ ਪਰਮਿੰਦਰ ਪੱਖੋਵਾਲ, ਸਕੱਤਰ ਮੈਡਮ ਕਿਰਨ ਕੰਵਰ ਤੇਮਾਸਟਰ ਬਲਜੀਤ ਸਿੰਘ ਬੋੜਾ, ਵਿੱਤ ਸਕੱਤਰ ਮਾਸਟਰ ਮਨੋਜ ਕੁਮਾਰ ਤੇ ਮਾਸਟਰ ਅਮਰਜੀਤ ਥਾਂਦੀ, ਪ੍ਰੈਸ ਸਕੱਤਰ ਮਾਸਟਰ ਨਿਤਿਨ ਸੁਮਨ ਤੇ ਮਾਸਟਰ ਹਰਜਿੰਦਰ ਸਾਧੋਵਾਲ, ਜੱਥੇਬੰਦਕ ਸਕੱਤਰ ਸੈੰਟਰ ਪ੍ਰਧਾਨ ਜਸਵੀਰ ਸਿੰਘ ਤੇ ਡੀ. ਪੀ. ਸੁਰਿੰਦਰ ਕੁਮਾਰ, ਮੁੱਖ ਸਲਾਹਕਾਰ ਲੈਕਚਰਾਰ ਸ਼ਸ਼ੀਕਾਂਤ ਸ਼ਰਮਾ, ਸੈੰਟਰ ਪ੍ਰਧਾਨ ਨਰੇਸ਼ ਕੁਮਾਰ, ਕੰਪਿਊਟਰ ਟੀਚਰ ਕਮਲਜੀਤ ਸਿੰਘ, ਮਾਸਟਰ ਅਰਸ਼ਵੀਰ ਤੇ ਹੈੱਡ ਟੀਚਰ ਤ੍ਰਿਪਤੀ, ਕਮੇਟੀ ਮੈਂਬਰ ਮਾਸਟਰ ਗੁਰਪ੍ਰੀਤ ਲਾਡੀ, ਮਾਸਟਰ ਹੁਸ਼ਿਆਰ ਸਿੰਘ, ਮਾਸਟਰ ਦੀਪਕ ਕੁਮਾਰ, ਮੈਡਮ ਜੋਤੀ ਕੌਸ਼ਲ, ਮੈਡਮ ਪਰਮਜੀਤ ਕੌਰ ਚੁਣੇ ਗਏ। ਇਹਨਾਂ ਤੋਂ ਇਲਾਵਾ ਸਾਬਕਾ ਬਲਾਕ ਪ੍ਰਧਾਨ ਸ਼ਾਮ ਸੁੰਦਰ ਕਪੂਰ ਤੇ ਕੇਸ਼ਵ ਦਾਸ ਨੂੰ ਮਾਰਗ ਦਰਸ਼ਕ ਚੁਣਿਆ ਗਿਆ। ਅੱਜ ਦੀ ਚੋਣ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਤੋਂ ਜ਼ਿਲ੍ਹਾ ਪ੍ਰਧਾਨ ਸਾਥੀ ਮੱਖਣ ਸਿੰਘ ਵਾਹਿਦਪੁਰੀ, ਜੀਤ ਰਾਮ,ਸੁਰਜੀਤ ਸਿੰਘ,ਸ਼ਿੰਗਾਰਾ ਸਿੰਘ ਭੱਜਲ, ਮਾਸਟਰ ਬਲਵੰਤ ਰਾਮ, ਮਾਸਟਰ ਕੇਸ਼ਵ ਦਾਸ, ਮਾਸਟਰ ਨਰੇਸ਼ ਭੰਮੀਆ, ਸੰਦੀਪ ਕੁਮਾਰ ਮੁੱਖ ਅਧਿਆਪਕ, ਪੁਰਾਣੀ ਪੈਨਸ਼ਨ ਬਹਾਲੀ ਤੋਂ ਸਤਪਾਲ, ਰਮਨਦੀਪ ਲੈਕਚਰਾਰ ,ਅਨੁਰਾਧਾ ਮੈਡਮ, ਸ਼ਸ਼ੀਕਾਂਤ ਅਤੇ ਹੋਰ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਹੋਏ। ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਸਾਥੀ ਸ਼ਾਮ ਸੁੰਦਰ ਕਪੂਰ ਲੈਕਚਰਾਰ ਦੁਬਾਰਾ ਬਖ਼ੂਬੀ ਨਿਭਾਈ ਗਈ।