
25 ਜੂਨ ਤੋਂ ਐਸ. ਐਸ. ਪੀ ਦਫਤਰ ਹੁਸ਼ਿਆਰਪੁਰ ਅੱਗੇ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਵਿਚ ਭਰਵੀਂ ਸ਼ਮੂਲੀਅਤ ਕਰਨਗੇ ਪੇਂਡੂ ਮਜਦੂਰ - ਸਨਾਵਾ
ਨਵਾਂਸ਼ਹਿਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਅਤੇ ਪਿੰਡ ਟਾਹਲੀ ਥਾਣਾ ਟਾਂਡਾ ਵਿਖੇ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨਾਲ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਵਲੋਂ ਵਧੀਕੀ ਕਰਨ, ਫ਼ੋਨ ਖੋਹ ਕੇ ਦੌੜਨ ਸੰਬੰਧੀ ਵਿਧਾਇਕ ਤੇ ਉਸਦੇ ਸਾਥੀਆਂ ਵਿਰੁੱਧ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਤੇ ਜੇਲ੍ਹ ਡੱਕੇ ਦਲਿਤ ਮਜ਼ਦੂਰ ਆਗੂਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ ਲਈ 25 ਜੂਨ ਤੋਂ ਐੱਸ ਐੱਸ ਪੀ ਦਫ਼ਤਰ
ਨਵਾਂਸ਼ਹਿਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਮ ਆਦਮੀ ਪਾਰਟੀ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਅਤੇ ਪਿੰਡ ਟਾਹਲੀ ਥਾਣਾ ਟਾਂਡਾ ਵਿਖੇ ਸਵਾਲ ਕਰਨ ਵਾਲੇ ਦਲਿਤ ਮਜ਼ਦੂਰਾਂ ਨਾਲ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਵਲੋਂ ਵਧੀਕੀ ਕਰਨ, ਫ਼ੋਨ ਖੋਹ ਕੇ ਦੌੜਨ ਸੰਬੰਧੀ ਵਿਧਾਇਕ ਤੇ ਉਸਦੇ ਸਾਥੀਆਂ ਵਿਰੁੱਧ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਤੇ ਜੇਲ੍ਹ ਡੱਕੇ ਦਲਿਤ ਮਜ਼ਦੂਰ ਆਗੂਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ ਲਈ 25 ਜੂਨ ਤੋਂ ਐੱਸ ਐੱਸ ਪੀ ਦਫ਼ਤਰ ਹੁਸ਼ਿਆਰਪੁਰ ਅੱਗੇ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਵਿਚ ਜਿਲਾ ਨਵਾਂਸ਼ਹਿਰ ਦੇ ਪੇਂਡੂ ਮਜਦੂਰ ਭਰਵੀਂ ਸ਼ਮੂਲੀਅਤ ਕਰਨਗੇ। ਇਸ ਸਬੰਧੀ ਜਿਲਾ ਕਮੇਟੀ ਪੇਂਡੂ ਮਜਦੂਰ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਹੋਈ।ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਮਲਜੀਤ ਸਨਾਵਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਹਰਾਓ-ਭਾਜਪਾ ਭਜਾਓ, ਹੋਰਨਾਂ ਪਾਰਟੀਆਂ ਨੂੰ ਸਵਾਲ ਕਰੋ ' ਦੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਉਸ ਵਕਤ ਨੰਗਾਂ ਹੋਇਆ ਜਦੋਂ ਹਲਕਾ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ 20 ਮਈ ਨੂੰ ਪਿੰਡ ਟਾਹਲੀ ਵਿਖੇ ਚੋਣ ਪ੍ਰਚਾਰ ਦੌਰਾਨ ਦਲਿਤ ਮਜ਼ਦੂਰਾਂ ਨੇ ਉਸਨੂੰ ਜਦੋਂ ਸਵਾਲ ਕੀਤੇ ਕਿ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ?ਪਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ? ਤਾਂ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣ ਦੀ ਥਾਂ ਜਸਵੀਰ ਸਿੰਘ ਰਾਜਾ ਬੁਖਲਾਹਟ ਵਿੱਚ ਆ ਗਿਆ । ਉਸਨੇ ਆਪਣੇ ਘੁਮੰਡ ਅਤੇ ਦਲਿਤਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਉਲ਼ਟ ਉਹਨਾਂ ਨਾਲ ਵਧੀਕੀ ਕੀਤੀ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਰਹੇ ਦਲਿਤ ਮਜ਼ਦੂਰ ਤੋਂ ਉਸਦਾ ਮੋਬਾਇਲ ਫ਼ੋਨ ਖੋਹ ਕੇ ਹਮਾਇਤੀਆਂ ਸਮੇਤ ਰਾਜਾ ਮੌਕੇ ਤੋਂ ਦੋੜ ਗਿਆ। ਉਪਰੰਤ ਆਪਣੇ ਸੱਤਾ ਦੇ ਨਸ਼ੇ ਦੀ ਦੁਰਵਰਤੋਂ ਕਰਕੇ ਐੱਸ ਐੱਸ ਪੀ ਹੁਸ਼ਿਆਰਪੁਰ ਨਾਲ ਮਿਲ ਕੇ ਪੀੜਤ ਦਲਿਤ ਮਜ਼ਦੂਰਾਂ ਨੂੰ ਆਗੂ ਰਹਿਤ ਕਰਨ ਲਈ ਮਨਘੜ੍ਹਤ ਕਹਾਣੀ ਬਣਾ ਕੇ ਝੂਠਾ ਕੇਸ ਪਾ ਕੇ ਤਿੰਨ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ,ਬੁੱਧ ਰਾਜ ਅਤੇ ਧਰਮਿੰਦਰ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ ।ਕਮਲਜੀਤ ਸਨਾਵਾ ਨੇ ਕਿਹਾ ਕਿ ਪੇਂਡੂ ਮਜਦੂਰ ਯੂਨੀਅਨ ਵਲੋਂ ਇਸਤੋਂ ਪਹਿਲਾਂ 13 ਜੂਨ ਨੂੰ ਐਸ. ਐਸ.ਪੀ ਦਫਤਰ ਹੁਸ਼ਿਆਰਪੁਰ ਅੱਗੇ ਧਰਨਾ ਦਿੱਤਾ ਗਿਆ ਸੀ ਜਿਸ ਧਰਨੇ ਵਿਚ ਆਕੇ ਐਸ. ਪੀ (ਡੀ)ਨੇ ਮਜਦੂਰ ਆਗੂਆਂ ਦੇ ਕੇਸ ਖਤਮ ਕਰਕੇ ਜਿਹਲ ਵਿਚ ਬੰਦ ਆਗੂਆਂ ਨੂੰ ਰਿਹਾ ਕਰਨ ਦਾ ਵਾਅਦਾ ਕੀਤਾ ਸੀ ਪਰ ਪੁਲਸ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਮੰਗ ਕੀਤੀ ਕਿ ਜੇਲ੍ਹ ਡੱਕੇ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਹਲਕਾ ਵਿਧਾਇਕ ਤੇ ਉਸਦੇ ਸਮਰੱਥਕਾਂ ਖਿਲਾਫ਼ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਹਰੀ ਰਾਮ ਰਸੂਲਪੁਰੀ, ਕਿਰਨਜੀਤ ਕੌਰ, ਲਾਡੀ ਕੋਟ ਰਾਂਝਾ, ਰਾਜਕੁਮਾਰ ਯੂਨੀਅਨ ਆਗੂ ਵੀ ਮੌਜੂਦ ਸਨ।
