
ਸੜੋਆ ਪੁਲਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਸੜੋਆ - ਪੋਜੇਵਾਲ ਪੁਲਸ ਥਾਣੇ ਅਧੀਨ ਪੈਂਦੀ ਸੜੋਆ ਚੌਂਕੀ ਦੇ ਇੰਚਾਰਜ ਏ ਐਸ ਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਜਾਂਚ ਸੰਬੰਧੀ ਉਹ ਜਦੋਂ ਪਿੰਡ ਕੁੱਲਪੁਰ ਤੋਂ ਪਿੰਡ ਸੜੋਆ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਪਿੰਡ ਸੜੋਆ ਤੋਂ ਕੁੱਲਪੁਰ ਵਿਚਕਾਰ ਬਣੇ ਰਾਧਾ ਸਵਾਮੀ ਸਤਿਸੰਗ ਘਰ ਨਜਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਿਹਾ
ਸੜੋਆ - ਪੋਜੇਵਾਲ ਪੁਲਸ ਥਾਣੇ ਅਧੀਨ ਪੈਂਦੀ ਸੜੋਆ ਚੌਂਕੀ ਦੇ ਇੰਚਾਰਜ ਏ ਐਸ ਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਜਾਂਚ ਸੰਬੰਧੀ ਉਹ ਜਦੋਂ ਪਿੰਡ ਕੁੱਲਪੁਰ ਤੋਂ ਪਿੰਡ ਸੜੋਆ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਪਿੰਡ ਸੜੋਆ ਤੋਂ ਕੁੱਲਪੁਰ ਵਿਚਕਾਰ ਬਣੇ ਰਾਧਾ ਸਵਾਮੀ ਸਤਿਸੰਗ ਘਰ ਨਜਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਿਹਾ ਇਕ ਮੋਨਾ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਪਿੱਛੇ ਖੇਤਾਂ ਵੱਲ ਨੂੰ ਮੁੜਨ ਲੱਗਾ। ਜਿਸਨੇ ਆਪਣੇ ਸੱਜੇ ਹੱਥ ਵਿਚ ਫੜੀ ਪਾਰਦਰਸ਼ੀ ਮੋਮੀ ਲਿਫਾਫੇ ਞੂੰ ਹੇਠਾਂ ਜਮੀਨ ਤੇ ਸੁੱਟ ਦਿੱਤਾ। ਜਿਸਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ। ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਰਾਜੂ ਪੁੱਤਰ ਖਾਤਮ ਵਾਸੀ ਸੈਲਾ ਖੁਰਦ, ਪੁਲਸ ਚੌਂਕੀ ਵਾਲੀ ਗਲੀ, ਨੇੜੇ ਕ੍ਰਿਸ਼ਨਾ ਮੰਦਰ ਸੈਲਾ ਖੁਰਦ, ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫੇ ਨੂੰ ਚੁੱਕ ਕੇ ਚੈਕ ਕੀਤਾ ਤਾਂ ਉਸ ਵਿੱਚੋਂ 33 ਖੁੱਲੀਆ ਨਸ਼ੀਲੀਆਂ ਗੋਲੀਆਂ ਬਿਨ੍ਹਾ ਲੇਵਲ ਤੋਂ ਬਰਾਮਦ ਹੋਣ ਤੇ ਉਕਤ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ।
