
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਲੋੜਵੰਦ ਮਹਿਲਾ ਨੂੰ ਸਿਲਾਈ ਮਸ਼ੀਨ ਭੇਟ
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਆਪਣੇ ਵਲੋਂ ਲੋੜਵੰਦ ਪਰਿਵਾਰਾਂ ਲਈ ਅਰੰਭ ਕੀਤੀਆਂ ਗਈਆਂ ਸੇਵਾਵਾਂ ਨੂੰ ਨਿਰੰਤਰ ਅੱਗੇ ਤੋਰਦੇ ਹੋਏ ਪਿੰਡ ਮਹਾਲੋਂ ਦੀ ਇੱਕ ਹੁਨਰਮੰਦ ਮਹਿਲਾ ਨੂੰ ਆਪਣੇ ਘਰ ਦਾ ਰੁਜ਼ਗਾਰ ਚਲਾਉਣ ਲਈ ਸੁਸਾਇਟੀ ਵਲੋਂ ਕਮਰਸ਼ੀਅਲ ਸਿਲਾਈ ਮਸ਼ੀਨ ਭੇਟਾ ਕੀਤੀ ਗਈ।
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਆਪਣੇ ਵਲੋਂ ਲੋੜਵੰਦ ਪਰਿਵਾਰਾਂ ਲਈ ਅਰੰਭ ਕੀਤੀਆਂ ਗਈਆਂ ਸੇਵਾਵਾਂ ਨੂੰ ਨਿਰੰਤਰ ਅੱਗੇ ਤੋਰਦੇ ਹੋਏ ਪਿੰਡ ਮਹਾਲੋਂ ਦੀ ਇੱਕ ਹੁਨਰਮੰਦ ਮਹਿਲਾ ਨੂੰ ਆਪਣੇ ਘਰ ਦਾ ਰੁਜ਼ਗਾਰ ਚਲਾਉਣ ਲਈ ਸੁਸਾਇਟੀ ਵਲੋਂ ਕਮਰਸ਼ੀਅਲ ਸਿਲਾਈ ਮਸ਼ੀਨ ਭੇਟਾ ਕੀਤੀ ਗਈ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਜਿੱਥੇ ਸਮਾਜ ਭਲਾਈ ਕਾਰਜਾਂ ਲਈ ਕਈ ਸੇਵਾਵਾਂ ਆਰੰਭ ਕੀਤੀਆਂ ਹੋਈਆਂ ਹਨ ਉਥੇ ਲੋੜਵੰਦ ਮਹਿਲਾਵਾਂ ਨੂੰ ਆਪਣਾ ਰੁਜ਼ਗਾਰ ਚਲਾਉਣ ਲਈ ਕਮਰਸ਼ੀਅਲ ਸਲਾਈ ਮਸ਼ੀਨਾਂ ਪਿਛਲੇ ਸਮੇਂ ਤੋਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹ ਸਿਲਾਈ ਮਸ਼ੀਨ ਉਸ ਲੋੜਵੰਦ ਮਹਿਲਾ ਨੂੰ ਦਿੱਤੀ ਗਈ ਜਿਸ ਦਾ ਵਿਆਹ ਥੋੜਾ ਸਮਾਂ ਪਹਿਲਾਂ ਹੀ ਹੋਇਆ ਸੀ। ਫਗਵਾੜਾ ਤੋਂ ਸ਼ਾਦੀ ਕਰਕੇ ਪਿੰਡ ਮਹਾਲੋਂ ਵਿਖੇ ਆਈ ਉਸ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਦੀ ਕਮਜੋਰ ਆਰਥਿਕ ਹਾਲਤ ਨੂੰ ਮਹਿਸੂਸ ਕਰਦੇ ਹੋਏ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਹਾਲਤ ਨੂੰ ਸੁਧਾਰਨ ਵਿਚ ਕਪੜੇ ਸੀਊਣ ਦਾ ਕੰਮ ਕਰਕੇ ਆਪਣਾ ਯੋਗਦਾਨ ਪਾਏਗੀ ਮਗਰ ਘਰ ਵਿਚ ਸਿਲਾਈ ਮਸ਼ੀਨ ਨਾ ਹੋਣ ਕਰਕੇ ਉਸ ਨੂੰ ਆਪਣਾ ਸਪਨਾ ਸਾਕਾਰ ਕਰਨਾ ਮੁਸ਼ਕਲ ਲੱਗ ਰਿਹਾ ਸੀ ਕਿਉਂਕਿ ਹੁਨਰਮੰਦ ਹੋਣ ਦੇ ਬਾਵਜੂਦ ਵੀ ਉਸ ਪਾਸ ਮਸ਼ੀਨ ਖਰੀਦਣ ਦੀ ਗੁੰਜਾਇਸ਼ ਨਹੀਂ ਸੀ।
ਜਦੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੂੰ ਉਸ ਪਰਿਵਾਰ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਸੁਸਾਇਟੀ ਨੇ ਉਸ ਨੂੰ ਸਿਲਾਈ ਮਸ਼ੀਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ। ਪਿਛਲੇ ਦਿਨੀਂ ਸੁਸਾਇਟੀ ਵਲੋਂ ਮੈਰਿਟ ਵਿੱਚ ਆਏ ਸਕੂਲੀ ਬੱਚਿਆਂ ਦੇ ਸਨਮਾਨ ਸਮਾਰੋਹ ਦੌਰਾਨ ਗਿਆਨੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਉਸ ਮਹਿਲਾ ਨੂੰ ਸਿਲਾਈ ਮਸ਼ੀਨ ਭੇਟ ਕੀਤੀ ਗਈ। ਗੁਰਪ੍ਰੀਤ ਕੌਰ ਨਾਂ ਦੀ ਇਸ ਮਹਿਲਾ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਉਹ ਹੁਣ ਸਿਲਾਈ ਦਾ ਕੰਮ ਕਰਕੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਵਿਚ ਉਨ੍ਹਾਂ ਦਾ ਹੱਥ ਵਟਾਏਗੀ।
ਇਸ ਮੌਕੇ ਦੀਦਾਰ ਸਿੰਘ ਗਹੂੰਣ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਜਸਵਿੰਦਰ ਸਿੰਘ ਸੈਣੀ, ਜਗਦੀਪ ਸਿੰਘ, ਤਰਲੋਚਨ ਸਿੰਘ ਖਟਕੜ ਕਲਾਂ, ਪਰਮਿੰਦਰ ਸਿੰਘ, ਮਨਮੋਹਨ ਸਿੰਘ ਅਤੇ ਕੁਲਜੀਤ ਸਿੰਘ ਖਾਲਸਾ ਵੀ ਮੌਜੂਦ ਸਨ।
