ਜਗਦੇਵ ਸਿੰਘ ਜੱਗੀ ਉਰਫ ਗੋਰਾ ਦੇ ਕਤਲ ਦੀ ਗੁੱਥੀ ਸੁਲਝੀ, ਪਿੰਡ ਦਾ ਹੀ ਦੋਸ਼ੀ ਗ੍ਰਿਫ਼ਤਾਰ

ਪਟਿਆਲਾ, 12 ਜੂਨ - ਪਟਿਆਲਾ ਪੁਲਿਸ ਨੇ ਸਰਕਲ ਨਾਭਾ ਦੇ ਥਾਣਾ ਭਾਦਸੋਂ ਅਤੇ ਸਦਰ ਨਾਭਾ ਵਿਖੇ ਹੋਈਆਂ ਦੋ ਵੱਖ-ਵੱਖ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੱਜ ਇਥੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਨ੍ਹਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਯੁਗੇਸ ਸ਼ਰਮਾ ਐਸ ਪੀ (ਜਾਂਚ), ਅਵਤਾਰ ਸਿੰਘ ਡੀ ਐਸ ਪੀ (ਡੀ ) ਪਟਿਆਲਾ, ਦਵਿੰਦਰ ਕੁਮਾਰ ਅੱਤਰੀ ਡੀ ਐਸ ਪੀ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ. ਐਸ.ਆਈ. ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਭਾਦਸੋਂ ਅਤੇ ਐਸ.ਆਈ. ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨਾਭਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਪਹਿਲਾ ਮਾਮਲਾ ਪਿੰਡ ਦੰਦਰਾਲਾ ਖਰੌਡ ਦਾ ਹੈ ਜਿੱਥੇ ਜਗਦੇਵ ਸਿੰਘ ਉਰਫ ਜੱਗੀ ਨਾਮੀਂ ਨੌਜੁਆਨ, ਜਿਸਦਾ ਕ੍ਰਿਮਿਨਲ ਰਿਕਾਰਡ ਹੈ, ਨੂੰ ਰਾਤ ਸੁੱਤੇ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਇਹ ਆਪਸੀ ਰੰਜਿਸ਼ ਦਾ ਮਾਮਲਾ ਸੀ ਤੇ ਇਸੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਸਾਬਕਾ ਫੌਜੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸਨੂੰ ਦਿੱਤੂਪੁਰ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਸੋਨੀ ਦੀ ਪਤਨੀ ਅਮਨਦੀਪ ਕੌਰ ਨੇ ਇਤਲਾਹ ਦਿੱਤੀ ਕਿ ਉਸ ਦਾ ਘਰ ਵਾਲਾ ਸੁਖਦੇਵ ਸਿੰਘ ਸਾਇਕਲ 'ਤੇ ਨਾਭਾ ਵਿਖੇ ਕੰਮ ਲਈ ਗਿਆ ਸੀ ਜਿਸ ਦੀ ਲਾਸ ਪਿੰਡ ਕਕਰਾਲਾ ਗੰਦਾ ਨਾਲਾ ਪੁਲ ਦੇ ਨੇੜੇ ਖੇਤਾਂ ਵਿਚ ਖੂਨ ਨਾਲ ਲੱਥਪਥ ਹੋਈ ਮਿਲੀ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਾਭਾ ਵਿਖੇ ਲਿਆਦਾ ਗਿਆ ਜਿਥੇ ਡਾਕਟਰਾਂ ਨੇ ਸੁਖਦੇਵ ਸਿੰਘ ਸੋਨੀ ਨੂੰ ਮ੍ਰਿਤਕ ਐਲਾਨ ਦਿੱਤਾ। 
ਸੁਖਦੇਵ ਸੋਨੀ ਦਾ ਪਿੰਡ ਅਗੇਤੀ ਦੇ ਚਮਕੌਰ ਸਿੰਘ ਨਾਲ ਪੈਸਿਆਂ ਦੇ ਲੈਣ ਦੇਣ ਦਾ ਝਗੜਾ ਚਲ ਰਿਹਾ ਸੀ। ਚਮਕੌਰ ਸਿੰਘ ਨੇ ਉਸ ਖਿਲਾਫ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਸੀ। ਸੋਨੀ ਉਸਨੂੰ ਕਿਸੇ ਮਾਮਲੇ ਵਿੱਚ ਫਸਾਉਣਾ ਚਾਹੁੰਦਾ ਸੀ। ਸੋਚੀ ਸਮਝੀ ਸਾਜ਼ਿਸ਼ ਤਹਿਤ ਉਸਨੇ ਖ਼ੁਦ ਨੂੰ ਮੋਢੇ 'ਤੇ ਗੋਲੀ ਮਾਰੀ ਤਾਂ ਕਿ ਇਸਦਾ ਦੋਸ਼ ਚਮਕੌਰ ਸਿੰਘ 'ਤੇ ਲੱਗ ਸਕੇ ਪਰ ਖੂਨ ਜ਼ਿਆਦਾ ਵਹਿ ਜਾਣ 'ਤੇ ਉਸਦੀ ਮੌਤ ਹੋ ਗਈ।