ਕੋਚ ਅਲੀ ਹਸਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮੁੱਗੋਵਾਲ ਨੇ ਜਿੱਤਿਆ
ਮਾਹਿਲਪੁਰ - ਦੂਸਰਾ ਕੋਚ ਅਲੀ ਹਸਨ ਯਾਦਗਾਰੀ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਪਿੰਡ ਮੁਗੋਵਾਲ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਲੰਗੇਰੀ ਦੀ ਟੀਮ ਤੋਂ ਦੋ ਇੱਕ ਦੇ ਫਰਕ ਨਾਲ ਜਿੱਤ ਲਿਆl ਫੁੱਟਬਾਲ ਕੋਚ ਅਲੀ ਹਸਨ ਕਲੱਬ ਵੱਲੋਂ ਦੂਸਰੀ ਵਾਰ ਕਰਵਾਏ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ 20 ਪੇਂਡੂ ਕਲੱਬਾਂ ਨੇ ਭਾਗ ਲਿਆ l ਰਾਤ ਦੇ ਸਮੇਂ ਫਲੱਡ ਲਾਈਟਾਂ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ ਇਲਾਕੇ ਦੇ ਫੁੱਟਬਾਲ ਪ੍ਰੇਮੀਆਂ ਦੀਆਂ ਖੂਬ ਰੌਣਕਾਂ ਲੱਗੀਆਂ ਰਹੀਆਂ l ਹਫਤਾ ਭਰ ਚੱਲੇ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪੋ ਆਪਣੀ ਖੇਡ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰੀ ਰੱਖਿਆl

ਟੂਰਨਾਮੈਂਟ ਵਿੱਚ ਖੇਡੇ ਗਏ ਸ਼ਾਨਦਾਰ ਫੁੱਟਬਾਲ ਮੁਕਾਬਲਿਆਂ ਵਿੱਚੋਂ ਲੰਘਦੇ ਹੋਏ ਲੰਗੇਰੀ ਦੀ ਫੁੱਟਬਾਲ ਟੀਮ ਨੇ ਸੈਮੀ ਫਾਈਨਲ ਵਿੱਚ ਬੱਡੋਂ ਨੂੰ ਦੋ ਇਕ ਨਾਲ ਅਤੇ ਮੁੱਗੋਵਾਲ ਨੇ ਰਹੱਲੀ ਦੀ ਟੀਮ ਨੂੰ ਪਨਾਲਟੀ ਕਿਕਸ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ l ਫਾਈਨਲ ਮੁਕਾਬਲਾ ਇਨਾ ਦਿਲਚਸਪ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਗੁਰੂ ਨਾਨਕ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਪਹਿਲੇ ਅੱਧ ਵਿੱਚ ਲੰਗੇਰੀ ਦੀ ਟੀਮ ਨੇ ਇੱਕ ਗੋਲ ਕਰਕੇ ਖੇਡ ਨੂੰ ਤੇਜ਼ ਕਰ ਦਿੱਤਾ। ਦੂਸਰੇ ਅੱਧ ਵਿੱਚ ਮੁੱਗੋਵਾਲ ਦੀ ਟੀਮ ਇਹ ਗੋਲ ਉਤਾਰ ਕੇ ਬਰਾਬਰ ਹੋ ਗਈ ਅਤੇ ਅਖੀਰ ਵਿੱਚ ਦੋ ਇਕ ਨਾਲ ਜੇਤੂ ਬਣ ਗਈ। ਜੇਤੂ ਟੀਮ ਨੂੰ ਟਰਾਫੀ ਨਾਲ 41 ਹਜ਼ਾਰ ਅਤੇ ਉਪ ਜੇਤੂ ਨੂੰ ਟਰਾਫੀ ਨਾਲ 31 ਹਜ਼ਾਰ ਦਾ ਨਗਦ ਇਨਾਮ ਦਿੱਤਾ ਗਿਆ।
ਕੋਚ ਅਲੀ ਹਸਨ ਦੇ ਸਪੁੱਤਰ ਆਸਿਮ ਹਸਨ ਅਤੇ ਆਦਿਲ ਹਸਨ ਨੇ ਆਪਣੇ ਸੰਗੀ ਸਾਥੀਆਂ ਨਾਲ ਮਿਲ ਕੇ ਇਸ ਟੂਰਨਾਮੈਂਟ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਸਿਰੇ ਚੜ੍ਹਾਈਆ l
ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਉਹ ਇਸ ਕਲੱਬ ਨੂੰ 2 ਲੱਖ ਦੀ ਮਾਲੀ ਮਦਦ ਦੇਣਗੇ l ਇਸ ਮੌਕੇ ਅਰਜਨ ਅਵਾਰਡ ਜੇਤੂ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਅਤੇ ਅਰਜਨ ਅਵਾਰਡੀ ਅਥਲੀਟ ਮਾਧਰੀ ਏ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ l ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਹ ਅਜਿਹੇ ਕਾਰਜਾਂ ਨਾਲ ਫੁੱਟਬਾਲ ਦੀ ਨਰਸਰੀ ਨੂੰ ਹਰਿਆ ਭਰਿਆ ਕਰ ਰਹੇ ਹਨ। ਸਰਾਭਾ ਮਾਲਵਾ ਕਲੱਬ ਅਤੇ ਮਾਹਿਲਪੁਰ ਦੁਆਬਾ ਕਲੱਬ ਦਾ ਇੱਕ ਫਰੈਂਡਲੀ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੀਆਂ ਵੱਖ ਵੱਖ ਕਲੱਬਾਂ ਵਿੱਚ ਖੇਡਣ ਵਾਲੇ ਖਿਡਾਰੀਆਂ ਨੇ ਆਪਣੀ ਤਕਨੀਕੀ ਖੇਡ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਸਰਾਭਾ ਕਲੱਬ ਨੇ ਜਿੱਤਿਆ l ਕਲੱਬ ਵੱਲੋਂ ਉੱਘੇ ਖਿਡਾਰੀ ਯਸ਼ਪਾਲ ਜੱਸੀ,ਸੰਦੀਪ ਸੈਣੀ ਅਤੇ ਮਦਨ ਲਾਲ ਮੱਦੋ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੇ। ਪਿੰਡ ਮੁੱਗੋਵਾਲ ਦੇ ਹਰਮਨ ਸੰਘਾ ਨੂੰ ਬੈਸਟ ਪਲੇਅਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ਼ਾਨਦਾਰ ਖੇਡ ਖੇਡਣ ਵਾਲੇ ਖਿਡਾਰੀਆਂ ਨੂੰ ਵੀ ਉਚੇਚੇ ਤੌਰ ਤੇ ਇਨਾਮ ਪ੍ਰਦਾਨ ਕੀਤੇ ਗਏ। ਗਾਇਕ ਕੈਂਬੀ ਰਾਜਪੁਰ ਭਾਈਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਕੋਚ ਅਲੀ ਹਸਨ ਦੇ ਪਰਿਵਾਰਕ ਮੈਂਬਰ ਬੇਗਮ ਸ਼ਾਹਿਦਾ ਪ੍ਰਵੀਨ, ਦਲਜੀਤ ਸਿੰਘ, ਸਾਈਮਾ, ਅੱਜਵੀ ਰਜਵੀ, ਅਰਵਿੰਦਰ ਸਿੰਘ,ਗੁਰਵਿੰਦਰ ਪਾਲ ਸਿੰਘ,ਮਾਸਟਰ ਬਨਿੰਦਰ ਸਿੰਘ,ਤਰਲੋਚਨ ਸਿੰਘ ਸੰਧੂ, ਪ੍ਰਿੰਸੀਪਲ ਗੁਰਾਂ ਦਾਸ, ਠਾਕੁਰ ਕਰਨ ਮਹਿਤਾ, ਨਿੱਕੂ, ਅਮਨਦੀਪ ਸਿੰਘ ਬੈਂਸ, ਡਾ. ਇਕਰਾਮ ਸੈਫੀ, ਸਰਬਜੀਤ ਸਿੰਘ ਚੰਦੇਲੀ, ਮਨਜਿੰਦਰ ਹੀਰ ਆਦਿ ਹਾਜ਼ਰ ਹੋਏ l ਪ੍ਰਿੰ. ਸੁਖਇੰਦਰ ਸਿੰਘ ਰਿੱਕੀ ਵੱਲੋਂ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ।