ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ-ਸਰਪੰਚ ਲਖਵੀਰ ਸਿੰਘ

ਗੜ੍ਹਸ਼ੰਕਰ- ਵਾਤਾਵਰਨ ਨੂੰ ਬਚਾਉਣ ਜਿਥੇ ਵਾਤਾਵਰਨ ਪ੍ਰੇਮੀਆਂ ਵਲੋਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ| ਉਥੇ ਹੀ ਸ਼ਿਵਾਲਿਕ ਸੰਸਥਾ ਦੇ ਸਰਪ੍ਰਸਤ ਫੂਲਾ ਸਿੰਘ ਬੀਰਮਪੁਰੀ ਵਲੋਂ ਸਮਾਜ ਭਲਾਈ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਮੋਹਣਵਾਲ ਵਿਖੇ ਸਰਪੰਚ ਲਖਵੀਰ ਸਿੰਘ ਅਤੇ ਸਕੂਲ ਮੁੱਖੀ ਮੈਡਮ ਗੀਤਾਜ਼ਲੀ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਵੱਖ ਵੱਖ ਕਿਸਮਾਂ ਦੇ ਕਰੀਬ 40 ਬੂਟੇ ਲਗਾਏ ਗਏ।

ਸਕੂਲ ਮੁੱਖੀ ਮੈਡਮ ਗੀਤਾਜ਼ਲੀ ਨੇ ਇਸ ਮੌਕੇ ਜਾਣਕਾਰੀ ਸਾਝੀ ਕਰਦਿਆਂ ਕਿਹਾ ਕਿ ਦਿਨੋ ਦਿਨ ਵਧ ਰਹੇ ਤਾਪਮਾਨ ਦਾ ਮੁੱਖ ਕਾਰਨ ਘੱਟ ਰਹੇ ਦਰਖਤਾਂ ਘੱਟ ਹੋਣਾ ਵੀ ਮੁੱਖ ਕਾਰਨ ਹੈ। ਇਸ ਮੌਕੇ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਬੂਟਿਆਂ ਦੀ ਸਾਭ ਸੰਭਾਲ ਵੀ ਅਤਿ ਜਰੂਰੀ ਹੈ ਅਤੇ ਦਿਨੋ ਦਿਨ ਵੱਧ ਰਹੇ ਤਾਪਮਾਨ ਤੋ ਵੱਧ ਤੋ ਵੱਧ ਬੂਟੇ ਲਗਾ ਕੇ ਹੀ ਵਾਤਾਵਰਣ ਨੂੰ ਸੰਭਾਲਿਆ ਜਾ ਸਕਦਾ ਹੈ। ਵਿਸ਼ੇਸ ਤੋਰ ਤੇ ਪਿੰਡ ਮੋਹਣੋਵਾਲ ਵਿਖੇ  ਪਹੁੰਚੇ ਸਮਾਜ਼ ਸੇਵੀ ਭੁਪਿੰਦਰ ਰਾਣਾ, ਪ੍ਰੋ ਬਿੱਕਰ ਸਿੰਘ,ਪ੍ਰੋ ਜਗਦੀਸ ਰਾਏ, ਮਾ ਹੰਸ ਰਾਜ ਨੇ ਵੱਖ ਵੱਖ ਕਿਸਮਾਂ ਦੇ ਬੂਟੇ ਲਗਾ ਕੇ ਫੂਲਾ ਸਿੰਘ ਬੀਰਮਪੁਰੀ ਵਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆਂ  ਕਿਹਾ ਕਿ ਵੱਧ ਰਹੇ ਤਾਪਮਾਨ ਤੋ ਬਚਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜਰੂਰੀ ਹਨ।  
ਇਸ ਮੌਕੇ ਪਿੰਡ ਮੋਹਣਵਾਲ ਤੋ ਸਰਪੰਚ ਲਖਵੀਰ ਸਿੰਘ ,ਸਕੂਲ ਮੁੱਖੀ ਮੈਡਮ ਗੀਤਾਜ਼ਲੀ, ਰਾਜ਼ ਰਾਣੀ, ਦਿਲਾਵਰ ਸਿੰਘ, ਹੈਪੀ ਸਾਧੋਵਾਲ,ਪ੍ਰੀਤ ਪਾਰੋਵਾਲ, ਰਾਜਨ ਬੀਰਮਪੁਰ, ਸੈਡੀ ਭੱਜਲਾ ਵਣ ਵਿਭਾਗ ਤੋ ਮਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।