ਯਾਦਗਾਰੀ ਹੋ ਨਿਬੜਿਆ ਮਹਾਂਸਤੀ ਦਾਦੀ ਰਾਣੀ ਦੇ ਦਰਬਾਰ ਤੇ ਹੋਇਆ ਚਾਰ ਰੋਜ਼ਾ ਧਾਰਮਿਕ ਸਮਾਗਮ

ਮਾਹਿਲਪੁਰ, 14 ਜੂਨ - ਮਹਾਂਸਤੀ ਪ੍ਰਬੰਧਕ ਕਮੇਟੀ, ਨੌਜਵਾਨ ਸਭਾ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਮੁੱਗੋਵਾਲ ਅਤੇ ਐਨ.ਆਰ.ਆਈ. ਵੀਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਘਾ ਗੋਤ ਨਾਲ ਸੰਬੰਧਿਤ ਬਾਬਾ ਦੇਵੀ ਦਿਆਲ ਉਰਫ ਨਾਂਗਾ ਬਾਵਾ ਅਤੇ ਬਾਵਾ ਗਿਆਨਪੁਰੀ ਜੀ ਨੂੰ ਸਮਰਪਿਤ ਚਾਰ ਦਿਨਾਂ ਸਾਲਾਨਾ ਮੇਲਾ ਕਰਵਾਇਆ ਗਿਆ। ਅੱਜ ਸਮਾਗਮ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਮਹਾਂਸਤੀ ਦਾਦੀ ਰਾਣੀ ਦੇ ਦਰਬਾਰ ਤੇ ਮੱਥਾ ਟੇਕਿਆ ਗਿਆ।

ਮਾਹਿਲਪੁਰ, 14 ਜੂਨ - ਮਹਾਂਸਤੀ ਪ੍ਰਬੰਧਕ ਕਮੇਟੀ, ਨੌਜਵਾਨ ਸਭਾ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਮੁੱਗੋਵਾਲ ਅਤੇ ਐਨ.ਆਰ.ਆਈ. ਵੀਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਘਾ ਗੋਤ ਨਾਲ ਸੰਬੰਧਿਤ ਬਾਬਾ ਦੇਵੀ ਦਿਆਲ ਉਰਫ ਨਾਂਗਾ ਬਾਵਾ ਅਤੇ ਬਾਵਾ ਗਿਆਨਪੁਰੀ ਜੀ ਨੂੰ ਸਮਰਪਿਤ ਚਾਰ ਦਿਨਾਂ ਸਾਲਾਨਾ ਮੇਲਾ ਕਰਵਾਇਆ ਗਿਆ। ਅੱਜ ਸਮਾਗਮ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਮਹਾਂਸਤੀ ਦਾਦੀ ਰਾਣੀ ਦੇ ਦਰਬਾਰ ਤੇ ਮੱਥਾ ਟੇਕਿਆ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਸੰਘਾ, ਜੋਗਾ ਸਿੰਘ, ਹਰਦੀਪ ਸਿੰਘ, ਰਘਵੀਰ ਸਿੰਘ, ਲੰਬੜਦਾਰ ਮਹਿੰਦਰ ਸਿੰਘ, ਗੁਰਜੀਤ ਸਿੰਘ ਜੀਤੀ, ਦਲਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਮਾਹਲ, ਨਰਿੰਦਰ ਸਿੰਘ ਨਿੰਦਰ, ਸਰਬਜੀਤ ਸਿੰਘ ਸੱਬਾ, ਹਰਿੰਦਰ ਸਿੰਘ ਲਾਲੀ, ਮਦਨ ਸਿੰਘ, ਲਖਵਿੰਦਰ ਸਿੰਘ ਮਾਹਲ ਸਮੇਤ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਗਾਇਕ ਦੀਪ ਢਿੱਲੋਂ, ਜਸਮੀਨ ਜੱਸੀ ਅਤੇ ਹਾਰਫ ਚੀਮਾ ਨੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਵਿੱਚ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੀਆਂ ਮੰਗਾਂ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਵਾਇਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਸੰਘਾ ਵੱਲੋਂ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ, ਗੁਰਮਿੰਦਰ ਸਿੰਘ ਕੈਂਡੋਵਾਲ, ਹਰਜਿੰਦਰ ਸਿੰਘ ਕੋਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਕਮੇਟੀ ਵੱਲੋਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਜਸਵੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਕਮੇਟੀ ਪ੍ਰਧਾਨ ਬਲਵੀਰ ਸਿੰਘ ਸੰਘਾ ਵੱਲੋਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਚਾਰ ਦਿਨ ਚੱਲੇ ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ  ਅਤੇ ਇਲਾਕਾ ਨਿਵਾਸੀਆਂ ਨੇ ਮਹਾਂਸਤੀ ਦਾਦੀ ਰਾਣੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹਿਣ ਦਾ ਪ੍ਰਣ ਕੀਤਾ। ਮਾਤਾ ਜੀ ਦੇ ਲੰਗਰ ਅਤੁੱਟ ਚੱਲੇ।