ਅੰਨੀ ਰਫਤਾਰ ਟਿੱਪਰ ਚਾਲਕ ਨੇ 16 ਸਾਲਾਂ ਖਿਡਾਰੀ ਨੂੰ ਕੁਚਲਿਆ

ਗੜਸ਼ੰਕਰ, 13 ਜੂਨ - ਗੜਸ਼ੰਕਰ ਦੇ ਸ਼੍ਰੀ ਅਨੰਦਪੁਰ ਸਾਹਿਬ ਸੜਕ ਮਾਰਗ ਤੇ ਅੱਜ ਸਵੇਰੇ ਤੜਕਸਾਰ ਦਰਦਨਾਕ ਸੜਕ ਹਾਦਸੇ ਵਿੱਚ 16 ਵਰਿਆਂ ਦੇ ਇੱਕ ਨਾਬਾਲਗ ਬੱਚੇ ਦੀ ਉਸ ਵਕਤ ਮੌਤ ਹੋ ਗਈ ਜਦੋਂ ਘਰੋਂ ਗਰਾਊਂਡ ਵਿੱਚ ਫੁਟਬਾਲ ਖੇਡਣ ਦੀ ਪ੍ਰੈਕਟਿਸ ਕਰਨ ਜਾ ਰਿਹਾ ਸੀ।

ਗੜਸ਼ੰਕਰ, 13 ਜੂਨ - ਗੜਸ਼ੰਕਰ ਦੇ ਸ਼੍ਰੀ ਅਨੰਦਪੁਰ ਸਾਹਿਬ ਸੜਕ ਮਾਰਗ ਤੇ ਅੱਜ ਸਵੇਰੇ ਤੜਕਸਾਰ ਦਰਦਨਾਕ ਸੜਕ ਹਾਦਸੇ ਵਿੱਚ 16 ਵਰਿਆਂ ਦੇ ਇੱਕ ਨਾਬਾਲਗ ਬੱਚੇ ਦੀ ਉਸ ਵਕਤ ਮੌਤ ਹੋ ਗਈ ਜਦੋਂ ਘਰੋਂ ਗਰਾਊਂਡ ਵਿੱਚ ਫੁਟਬਾਲ ਖੇਡਣ ਦੀ ਪ੍ਰੈਕਟਿਸ ਕਰਨ ਜਾ ਰਿਹਾ ਸੀ।
ਮ੍ਰਿਤਕ ਅੰਕਿਤ ਪੁੱਤਰ ਸੁਰੇਸ਼ ਕੁਮਾਰ ਵਾਸੀ ਮਹੱਲਾ ਅੰਬੇਦਕਰ ਨਗਰ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਘਰ ਦਾ ਵੱਡਾ ਪੁੱਤਰ ਸੀ ਕੁਝ ਮਹੀਨੇ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਅੰਕਿਤ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵਖਤੇ ਗਰਾਊਂਡ ਵਿੱਚ ਫੁਟਬਾਲ ਦੀ ਕੋਚਿੰਗ ਲੈਣ ਵਾਸਤੇ ਘਰੋਂ ਸਾਈਕਲ ਤੇ ਜਾ ਰਿਹਾ ਸੀ ਕਿ ਮੁੱਖ ਸੜਕ ਉੱਪਰ ਉਸਦੇ ਪਿੱਛੋਂ ਆ ਰਹੇ ਅੰਨੀ ਰਫਤਾਰ ਇੱਕ ਟਿੱਪਰ ਜੋ ਕਿ ਮਾਈਨਿੰਗ ਮਟੀਰੀਅਲ ਨਾਲ ਓਵਰਲੋਡ ਸੀ ਉਸ ਤੇ ਉੱਪਰ ਚੜ ਜਾਂਦਾ ਹੈ। ਅੰਕਿਤ ਦਾ ਸਰੀਰ ਦੋ ਹਿੱਸਿਆਂ ਵਿੱਚ ਕੱਟਿਆ ਜਾਂਦਾ ਹੈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅੰਕਿਤ ਦੇ ਰਿਸ਼ਤੇਦਾਰ ਜੁਆਲਾ ਪ੍ਰਸ਼ਾਦ ਪੁੱਤਰ ਮਾਤੇਵਰ ਵਾਸੀ ਰਾਏਬਰੇਲੀ ਹਾਲ ਨਿਵਾਸੀ ਅੰਬੇਦਕਰ ਨਗਰ ਮੁਹੱਲਾ ਗੜਸ਼ੰਕਰ ਅਨੁਸਾਰ ਗੜਸ਼ੰਕਰ ਪੁਲਿਸ ਨੇ ਐਫਆਈਆਰ ਨੰਬਰ 94 ਅਧੀਨ ਧਾਰਾ 304ਏ, 427, 279 ਦੇ ਤਹਿਤ ਟਿੱਪਰ ਦੇ ਮਾਲਕ ਮਨਾਲਾ ਫਟੇਲਾ ਪੁੱਤਰ ਪ੍ਰੇਮ ਲਾਲ ਤ੍ਰਵੈਣੀ ਕੈਂਪ ਮੁਬਾਰਕਪੁਰ ਐਸ ੲ ਐਸ ਨਗਰ ਮੋਹਾਲੀ ਅਤੇ ਟਿੱਪਰ ਚਾਲਕ ਕਰਮਜੀਤ ਪੁੱਤਰ ਸੁਬੇਗ ਸਿੰਘ ਮਾਨੇਵਾਲਾ ਲੋਪਿਕ ਚੁਗਾਹਾਂ ਅੰਮ੍ਰਿਤਸਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੀੜਤਾਂ ਨੂੰ ਪੁਲਿਸ ਤੋਂ ਇਨਸਾਫ ਲੈਣ ਲਈ ਗੜਸ਼ੰਕਰ ਪੁਲਿਸ ਸਟੇਸ਼ਨ ਮੋਹਰੇ ਕਰੀਬ ਦੋ ਘੰਟੇ ਚੰਡੀਗੜ੍ਹ ਹੁਸ਼ਿਆਰਪੁਰ ਮਾਰਗ ਤੇ ਜਾਮ ਲਗਾਣਾ ਪਿਆ। ਰੋਸ ਪ੍ਰਦਰਸ਼ਨ ਦੌਰਾਨ ਐਡਵੋਕੇਟ ਪੰਕਜ ਕਿਰਪਾਲ ਪ੍ਰਧਾਨ ਬਾਰ ਐਸੋਸੀਏਸ਼ਨ ਗੜਸ਼ੰਕਰ, ਪ੍ਰਣਵ ਕਿਰਪਾਲ, ਕਾਮਰੇਡ ਗੁਰਨੇਕ ਸਿੰਘ ਭੱਜਲ, ਡਾਕਟਰ ਅਵਤਾਰ ਸਿੰਘ, ਕਿਰਪਾਲ ਰਾਮ ਪਾਲਾ ਕੌਂਸਲਰ ਸਹਿਤ ਹੋਰ ਵਿਅਕਤੀਆਂ ਨੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਅਤੇ ਨਜਾਇਜ਼ ਮਾਈਨਿੰਗ ਖਿਲਾਫ ਖੁੱਲ ਕੇ ਨਾਰੇਬਾਜ਼ੀ ਕੀਤੀ।