ਸ਼੍ਰੀ ਹਨੂੰਮਾਨ ਜਾਗਰਣ ਦੇ ਸਬੰਧ 'ਚ ਸਨਮਾਨ ਸਮਾਰੋਹ ਭਲਕੇ : ਖਰਬੰਦਾ- ਗਰਗ

ਪਟਿਆਲਾ, 13 ਜੂਨ - ਪਿਛਲੇ 14 ਸਾਲਾਂ ਤੋਂ ਪਟਿਆਲਾ 'ਚ ਵੱਡੇ ਪੱਧਰ 'ਤੇ ਸ਼੍ਰੀ ਹਨੂੰਮਾਨ ਜਾਗਰਣ ਕਰਵਾ ਰਹੇ ਯੰਗ ਸਟਾਰ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਪ੍ਰਿੰਸ ਖਰਬੰਦਾ (ਸੰਗਮ ਕੇਟਰਰਜ਼) ਤੇ ਪ੍ਰਧਾਨ ਗੁਲਾਬ ਰਾਏ ਗਰਗ ਨੇ ਦੱਸਿਆ ਹੈ

ਪਟਿਆਲਾ, 13 ਜੂਨ - ਪਿਛਲੇ 14 ਸਾਲਾਂ ਤੋਂ ਪਟਿਆਲਾ 'ਚ ਵੱਡੇ ਪੱਧਰ 'ਤੇ ਸ਼੍ਰੀ ਹਨੂੰਮਾਨ ਜਾਗਰਣ ਕਰਵਾ ਰਹੇ ਯੰਗ ਸਟਾਰ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਪ੍ਰਿੰਸ ਖਰਬੰਦਾ (ਸੰਗਮ ਕੇਟਰਰਜ਼) ਤੇ ਪ੍ਰਧਾਨ ਗੁਲਾਬ ਰਾਏ ਗਰਗ ਨੇ ਦੱਸਿਆ ਹੈ ਕਿ ਪਿਛਲੇ ਸ਼੍ਰੀ ਹਨੂੰਮਾਨ ਜਾਗਰਣ ਦੇ ਸੰਦਰਭ ਵਿੱਚ ਸਨਮਾਨ ਸਮਾਰੋਹ 15 ਜੂਨ ਨੂੰ ਸ਼ਾਮ 7.30 ਵਜੇ ਲਕਸ਼ਮੀ ਫਾਰਮ (ਨਾਭਾ ਰੋਡ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਹੁਣ ਤਕ ਕਰਵਾਏ ਗਏ ਸਾਰੇ ਜਾਗਰਣ ਬੇਹੱਦ ਸਫ਼ਲ ਰਹੇ ਹਨ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਰਹੇ ਹਨ। ਤਮਾਮ ਨਾਮਵਰ ਗਾਇਕ ਕਲਾਕਾਰਾਂ ਨੇ ਆਪਣੇ ਭਜਨਾਂ-ਗੀਤਾਂ ਨਾਲ ਸੰਗਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ।