ਪਿੰਡ ਹਲਵਾਰਾ ਵਿਖੇ ਨੌਗਜੀਆ ਪੀਰ ਜੀ ਦਾ ਸਲਾਨਾ ਭੰਡਾਰਾ - ਹਜਿੰਦਰ ਸਿੰਘ ਸਾਬਕਾ ਕੋਚ

ਲੁਧਿਆਣਾ - ਦਰਗਾਹ ਪੀਰ ਬਾਬਾ ਹਜ਼ਰਤ ਮੀਆਂ ਨਵਾਬ ਸ਼ਾਹ ਜੀ (ਨੌ ਗਜੀਆ ਪੀਰ ਜੀ) ਕੁਟੀਆ ਸੰਤ ਬਾਬਾ ਨਗੀਨਾ ਦਾਸ ਜੀ ਵਿਖੇ ਸਲਾਨਾ ਭੰਡਾਰਾ 30 ਜੇਠ 1 ਹਾੜ ਮੁਤਾਬਕ 13 ਅਤੇ 14 ਜੂਨ 2024 ਨੂੰ ਬੜੀ ਧੂਮ ਧਾਮ ਨਾਲ ਪਿੰਡ ਹਲਵਾਰਾ ਜਿਲਾ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਬਕਾ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਦਿੱਤੀ।

ਲੁਧਿਆਣਾ - ਦਰਗਾਹ ਪੀਰ ਬਾਬਾ ਹਜ਼ਰਤ ਮੀਆਂ ਨਵਾਬ ਸ਼ਾਹ ਜੀ (ਨੌ ਗਜੀਆ ਪੀਰ ਜੀ) ਕੁਟੀਆ ਸੰਤ ਬਾਬਾ ਨਗੀਨਾ ਦਾਸ ਜੀ ਵਿਖੇ ਸਲਾਨਾ ਭੰਡਾਰਾ 30 ਜੇਠ 1 ਹਾੜ ਮੁਤਾਬਕ 13 ਅਤੇ 14 ਜੂਨ 2024 ਨੂੰ ਬੜੀ ਧੂਮ ਧਾਮ ਨਾਲ ਪਿੰਡ ਹਲਵਾਰਾ ਜਿਲਾ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਬਕਾ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਦਿੱਤੀ। ਉਹਨਾਂ ਦੱਸਿਆ ਕਿ 30 ਜੂਨ ਨੂੰ ਪੰਜਾਬ ਦੇ ਮਸ਼ਹੂਰ ਕੱਵਾਲ ਪਾਰਟੀਆਂ ਭਾਗ ਲੈ ਰਹੀਆਂ ਹਨ। ਚਾਦਰ ਦੀ ਰਸਮ 11 ਵਜੇ ਕੀਤੀ ਜਾਵੇਗੀ। 14 ਜੂਨ 2024 ਦਿਨ ਸ਼ੁਕਰਵਾਰ ਨੂੰ ਸੰਤਾਂ ਦਾ ਭੰਡਾਰਾ, ਜਿਸ ਵਿੱਚ ਦਾਲ, ਰੋਟੀ, ਜਲੇਬੀਆਂ, ਨਿਆਜ, ਖੀਰ, ਮਾਲ ਪੂੜੇ  ਕੜਾਹ ਪ੍ਰਸ਼ਾਦ ਅਤੇ ਬਾਬਾ ਜੀ ਦਾ ਲੰਗਰ ਅਟੁੱਟ ਵਰਤੇਗਾ। ਮੇਲੇ ਵਿੱਚ ਐਨ ਆਰ ਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ
ਬਿੰਦਰ ਸਿੰਘ ਯੂ ਐਸ ਏ, ਡਾਕਟਰ ਹਰਪਾਲ ਸਿੰਘ ਯੂ ਐਸ ਏ, ਨਿੱਤਪਰੀਤ ਸਿੰਘ ਯੂ ਐਸ ਏ, ਲੱਖਾ ਸਿੰਘ ਯੂ ਐਸ ਏ, ਜਸਵਿੰਦਰ ਸਿੰਘ ਫੌਜੀ ਯੂ ਐਸ ਏ, ਅਮਰੀਕ ਸਿੰਘ ਧਾਲੀਵਾਲ, ਰਮਨਦੀਪ ਸਿੰਘ ਕਨੇਡਾ, ਹਰਵਿੰਦਰ ਸਿੰਘ ਧਾਰੀਵਾਲ ਕਨੇਡਾ, ਹਰਮਿੰਦਰ ਸਿੰਘ ਕੁੱਕੀ ਸਾਬਕਾ ਬਲਾਕ ਸਮਤੀ ਮੈਂਬਰ, ਨਿਰਪੱਖ ਸਿੰਘ ਲਾਲੀ, ਰਾਜਵਿੰਦਰ ਸਿੰਘ ਮਨੀ, ਰਾਮ ਸਿੰਘ  ਆਦਿ ਹਾਜ਼ਰ ਸਨ।