ਡੇਰਾ ਬਾਬਾ ਗੋਵਿੰਦ ਦਾਸ ਵਿਖੇ 14 ਜੂਨ ਨੂੰ ਸਲਾਨਾ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਊਨਾ, 12 ਜੂਨ - ਨਗਰ ਕੌਂਸਲ ਸੰਤੋਖਗੜ੍ਹ ਅਧੀਨ ਪੈਂਦੀ ਖਾਨਪੁਰ ਗ੍ਰਾਮ ਪੰਚਾਇਤ ਦੇ ਡੇਰਾ ਬਾਬਾ ਗੋਵਿੰਦ ਦਾਸ ਵਿਖੇ 14 ਜੂਨ ਨੂੰ ਸਲਾਨਾ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਸੰਤ ਬਾਬਾ ਰਵਿੰਦਰ ਦਾਸ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਅਤੇ ਸਾਲਾਨਾ ਭੰਡਾਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਸੰਤ-ਮਹਾਂਪੁਰਸ਼ ਪਹੁੰਚ ਰਹੇ ਹਨ।

ਸੰਤ ਬਾਬਾ ਚਰਨਜੀਤ ਸਿੰਘ ਊਨਾ ਸਾਹਿਬ ਵਾਲੇ, ਸੰਤ ਬਾਬਾ ਰਾਮ ਕਿਸ਼ਨ, ਸੰਤ ਬਾਬਾ ਗੁਰਮੁਖਾਨੰਦ, ਸੰਤ ਬਾਬਾ ਚੰਦਨ ਦਾਸ, ਸੰਤ ਬਾਬਾ ਰਮੇਸ਼ ਦਾਸ, ਸੰਤ ਕਮਲਜੀਤ ਸਿੰਘ, ਸੰਤ ਬਾਬਾ ਸਤਨਾਮ ਸਿੰਘ, ਬੀਬੀ ਮੀਨਾ ਜੀ, ਬੀਬੀ ਹਰਬੰਸੀ ਦੇਵੀ, ਸੰਤ ਬਾਬਾ ਸੰਤ ਬਾਬਾ ਗੁਰਦਿਆਲ ਜੀ, ਸ. ਸੰਤ ਬਾਬਾ ਹਰਦੇਵ ਸਿੰਘ, ਸੰਤ ਬਾਬਾ ਦਇਆਨੰਦ ਅਤੇ ਹੋਰ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ।
ਬਾਬਾ ਜੀ ਨੇ ਦੱਸਿਆ ਕਿ 12 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 14 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਸੰਤ ਸਮਾਜ ਆਪਣੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜੇਗਾ। 2 ਵਜੇ ਗੱਦੀ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।