ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ ਹਰਦੀਪ ਸਿੰਘ ਨੇ ਕੈਨੇਡਾ ਯੂਨੀਵਰਸਿਟੀ 'ਚ ਟੌਪ ਕੀਤਾ

ਗੜ੍ਹਸ਼ੰਕਰ - ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ ਸਮਾਜ ਸੇਵੀ ਭਾਗ ਸਿੰਘ ਅਟਵਾਲ ਦੇ ਬੇਟੇ ਹਰਦੀਪ ਸਿੰਘ ਅਟਵਾਲ ਨੇ ਕੈਨੇਡਾ ਵਿੱਚ ਪੜ੍ਹਾਈ ਕਰਦਿਆਂ ਯੂਨੀਵਰਸਿਟੀ ਚੋਂ ਟੌਪ ਕਰਕੇ ਆਪਣੇ ਮਾਤਾ, ਪਿਤਾ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਭਾਗ ਸਿੰਘ ਅਟਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦੇ ਪਰਿਵਾਰ ਲਈ ਪ੍ਰਮਾਤਮਾ ਵਲੋਂ ਅੱਜ ਬਹੁਤ ਹੀ ਜਿਆਦਾ ਖੁਸ਼ੀ ਦਾ ਮੌਕਾ ਪ੍ਰਦਾਨ ਕੀਤਾ ਹੈ।

 ਉਹਨਾਂ ਦੇ ਬੇਟੇ ਹਰਦੀਪ ਸਿੰਘ ਅਟਵਾਲ ਜਿਹਨਾਂ ਬਾਰ੍ਹਵੀਂ ਦੀ ਸਿੱਖਿਆ ਮਾਊਂਟ ਕਾਰਮਲ ਸਕੂਲ ਊਨਾ ਤੋਂ ਪ੍ਰਾਪਤ ਕੀਤੀ। ਉਪਰੰਤ 2015 ਵਿੱਚ ਉਚ ਸਿੱਖਿਆ ਲਈ ਕੈਨੇਡਾ ਚਲਾ ਗਿਆ। ਉਥੇ ਪਹਿਲਾਂ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਉਪਰੰਤ ਕੈਨੇਡਾ ਦੀ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਆਫ ਇਨਫਾਰਮੇਸ਼ਨ (ਇਲੈਕਟ੍ਰੀਕਲ ਇੰਜੀਨੀਅਰ) ਦੀ ਚਾਰ ਸਾਲ ਦੀ ਡਿਗਰੀ ਲਈ ਦਾਖਲਾ ਲਿਆ। ਇੰਜੀਨੀਅਰ ਹਰਦੀਪ ਸਿੰਘ ਅਟਵਾਲ ਨੇ 250/229 ਅੰਕ 91/6% ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਚੋਂ ਟੌਪ ਕੀਤਾ। 
ਇਥੇ ਇਹ ਵੀ ਜਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਹਰਦੀਪ ਸਿੰਘ ਅਟਵਾਲ ਦੀ ਵੱਡੀ ਭੈਣ ਡਾਕਟਰ ਮਨਦੀਪ ਕੌਰ ਨੇ ਵੀ ਕੈਨੇਡਾ ਵਿੱਚ ਐਮ ਡੀ ਐਸ (ਡੈਂਟਿਸਟ) ਦੀ ਡਿਗਰੀ ਵੇਲੇ ਯੂਨੀਵਰਸਿਟੀ 'ਚ ਟੌਪ ਕੀਤਾ ਸੀ ਤੇ ਉਸਨੂੰ ਯੂਨੀਵਰਸਿਟੀ ਨੇ ਪੰਜ ਹਜਾਰ ਡਾਲਰ ਦਾ ਇਨਾਮ ਵੀ ਦਿੱਤਾ ਸੀ।