1 ਜੂਨ ਨੂੰ ਨਿਜੀ ਹਸਪਤਾਲਾਂ ਦੀ ਓਪੀਡੀ ਬੰਦ ਕਰਾਉਣ ਦੀ ਚੋਣ ਕਮਿਸ਼ਨਰ ਤੋਂ ਅਪੀਲ: ਰਮੇਸ਼ ਵਰਮਾ

ਮੋਹਾਲੀ 22 ਮਈ- ਮੋਹਾਲੀ ਵਿੱਚ ਨਾਮੀ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਜੂਨ ਵੋਟ ਪਾਉਣ ਵਾਲੇ ਦਿਨ ਓਪੀਡੀ ਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਦੇ ਮਹਾਕੁੰਭ ਵਿਚ ਹਰ ਇੱਕ ਨੂੰ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਪਰੋਕਤ ਵਿਚਾਰ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੌਂਸਲਰ ਸ੍ਰੀਮਤੀ ਪ੍ਰਕਾਸ਼ ਵਤੀ ਦੇ ਪੁੱਤਰ ਰਮੇਸ਼ ਵਰਮਾ ਨੇ ਮੋਹਾਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਤਰਾਂ ਦੇ ਹਵਾਲੇ ਤੋਂ ਅਤੇ ਮੋਹਾਲੀ ਦੇ ਨਾਮੀ ਨਿੱਜੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਸਟਾਫ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਜੂਨ ਨੂੰ ਇਹ ਹਸਪਤਾਲ ਆਪਣੀ ਓਪੀਡੀ ਚਾਲੂ ਰੱਖਣਗੇ ਜਿਸ ਦੇ ਚਲਦੇ ਵੋਟ ਪਾਉਣ ਵਾਲੇ ਦਿਨ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਇਹਨਾਂ ਕਰਮਚਾਰੀਆਂ ਅਤੇ ਸਟਾਫ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲੇਗਾ। ਭਾਜਪਾ ਲੀਡਰ ਰਮੇਸ਼ ਵਰਮਾ ਨੇ ਕਿਹਾ ਕਿ ਉਹ ਮੋਹਾਲੀ ਜਿਲੇ ਦੇ ਚੋਣ ਕਮਿਸ਼ਨਰ ਅਤੇ ਡੀਸੀ ਮੋਹਾਲੀ ਮੈਡਮ ਸ਼੍ਰੀਮਤੀ ਆਸ਼ਿਕਾ ਜੈਨ ਤੋਂ ਅਪੀਲ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਹਨਾਂ ਹਸਪਤਾਲਾਂ ਨੂੰ ਸਪਸ਼ਟ ਤੌਰ ਤੇ ਨਿਰਦੇਸ਼ ਜਾਰੀ ਕੀਤੇ ਜਾਣ ਕਿ ਇਹ ਆਪਣੇ ਕਰਮਚਾਰੀਆਂ ਨੂੰ ਵੋਟ ਪਾਉਣ ਵਾਲੇ ਦਿਨ ਇਹਨਾਂ ਨੂੰ ਛੁੱਟੀ ਜਰੂਰ ਦੇਣ ਜੇ ਹੋ ਸਕੇ ਤਾਂ ਇਹਨਾਂ ਹਸਪਤਾਲਾਂ ਵਿੱਚ ਚਲਣ ਵਾਲੀ ਓਪੀਡੀ ਨੂੰ ਪੂਰਨ ਤੌਰ ਤੇ ਬੰਦ ਰੱਖਿਆ ਜਾਵੇ। ਰਮੇਸ਼ ਵਰਮਾ ਨੇ ਆਮ ਵੋਟਰਾਂ ਤੋ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੀਡੀਆ ਦੇ ਰਾਹੀ ਅਪੀਲ ਕਰਦੇ ਹਨ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਭਾਵੇਂ ਉਹ ਕਿਸੀ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਵੋਟ ਪਾਉਣ ਪਰ ਇਸ ਲੋਕਤੰਤਰ ਦੇ ਮਹਾ ਕੁੰਭ ਵਿੱਚ ਵੋਟ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਕਰਨੀ ਚਾਹੀਦੀ ਹੈ। ਭਾਜਪਾ ਲੀਡਰ ਰਮੇਸ਼ ਵਰਮਾ ਨੇ ਕਿਹਾ ਕਿ ਉਹ ਲਗਾਤਾਰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਆਪਣੇ ਸਮਰਥਕਾਂ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਦਾ ਭਰਪੂਰ ਪਿਆਰ ਤੇ ਸਮਰਥਨ ਭਾਜਪਾ ਉਮੀਦਵਾਰ ਨੂੰ ਮਿਲ ਰਿਹਾ ਹੈ।