ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ
ਲੁਧਿਆਣਾ - ਅੱਜ ਪੱਕੇ ਧਰਨੇ ਨੂੰ ਚਲਦਿਆਂ 75 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਨੇ ਮੂੰਹ ਚ ਘੂੰਗਨੀਆਂ ਪਾਈਆਂ ਹੋਈਆ ਹਨ। ਸਰਕਾਰ ਨੂੰ ਲੋਕਾਂ ਦੇ ਫਤਵੇ ਦੀ ਕੋਈ ਪ੍ਰਵਾਹ ਨਹੀ। ਲੋਕ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਹੁਣ ਤਿੱਖੀ ਲੜਾਈ ਲੜਨ ਦੇ ਰੌਅ ਚ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਖਣ ਸਿੰਘ ਨੇ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਆਪਾ ਜਰੂਰ ਜਿੱਤਾਗੇ।

ਸੁਰਜੀਤ ਸਿੰਘ ਸਾ.ਚੈਅਰਮੈਨ ਨੇ ਲੋਕਾਂ ਨੂੰ ਏਕਾ ਬਣਾਈ ਰੱਖਣ ਲਈ ਕਿਹਾ। ਮੇਵਾ ਸਿੰਘ ਅਨਜਾਣ ਤੇ ਰਾਮ ਹਠੂਰ ਨੇ ਲੋਕ ਪੱਖੀ ਗੀਤ ਗਾਏ। ਲੋਕਾਂ ਦਾ ਧੰਨਵਾਦ ਕਰਦਿਆ ਡਾ. ਸੁਖਦੇਵ ਸਿੰਘ ਨੇ ਸ਼੍ਰੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਹੱਕ ਸੱਚ ਲਈ ਜੂਝਨ ਦਾ ਪ੍ਰਣ ਲਿਆ। ਸਾਰੇ ਪੰਡਾਲ ਨੇ ਬਾਹਾ ਚੁੱਕ ਕੇ ਕੱਲ 11 ਜੂਨ ਨੂੰ ਡੀ. ਸੀ. ਲੁਧਿਆਣਾ ਮੂਹਰੇ ਲੱਗ ਰਹੇ ਧਰਨੇ ਚ ਜੋਰ ਸ਼ੋਰ ਨਾਲ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟਾਈ। ਲੰਗਰ ਕਮੇਟੀ ਨੇ ਪੂਰੀ ਮੇਹਨਤ ਨਾਲ ਲੰਗਰ ਤਿਆਰ ਕੀਤਾ ਤੇ ਮਨਮੋਹਨ ਸਿੰਘ ਗਿੱਲ, ਜਗਮੋਹਨ ਸਿੰਘ, ਰਛਪਾਲ ਸਿੰਘ ਤੂਰ, ਅੰਮ੍ਰਿਤਪਾਲ ਸਿੰਘ ਨਿਕਾ, ਅਵਤਾਰ ਸਿੰਘ ਮਹਿਮੀ, ਵਜੀਰ ਸਿੰਘ ਨੇ ਸੇਵਾ ਨਿਭਾਈ।