ਡੀ.ਬੀ.ਯੂ. ਦੀ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਿਜ਼ ਦੀ ਫੈਕਲਟੀ ਨੇ ਲੇਖ ਮੁਕਾਬਲਾ ਕਰਵਾਇਆ

ਮੰਡੀ ਗੋਬਿੰਦਗੜ੍ਹ, 7 ਜੂਨ - ਦੇਸ਼ ਭਗਤ ਯੂਨੀਵਰਸਿਟੀ (ਡੀ ਬੀ ਯੂ) ਦੀ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਿਜ਼ ਦੀ ਫੈਕਲਟੀ ਨੇ "ਏਕ ਭਾਰਤ ਸ੍ਰੇਸ਼ਠ ਭਾਰਤ" ਸੈੱਲ ਦੇ ਸਹਿਯੋਗ ਨਾਲ ਲੇਖ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸਾਂਝ ਨੂੰ ਵਧਾਉਣਾ ਹੈ।

ਮੰਡੀ ਗੋਬਿੰਦਗੜ੍ਹ, 7 ਜੂਨ - ਦੇਸ਼ ਭਗਤ ਯੂਨੀਵਰਸਿਟੀ (ਡੀ ਬੀ ਯੂ) ਦੀ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਿਜ਼ ਦੀ ਫੈਕਲਟੀ ਨੇ "ਏਕ ਭਾਰਤ ਸ੍ਰੇਸ਼ਠ ਭਾਰਤ" ਸੈੱਲ ਦੇ ਸਹਿਯੋਗ ਨਾਲ ਲੇਖ ਮੁਕਾਬਲਾ  ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸਾਂਝ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ ਵੱਖ-ਵੱਖ ਗਤੀਵਿਧੀਆਂ ਰਾਹੀਂ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਵੱਖ-ਵੱਖ ਰਾਜਾਂ ਨੂੰ ਜੋੜਦਾ ਹੈ। ਲੇਖ ਮੁਕਾਬਲੇ ਦੌਰਾਨ, ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੀਆਂ ਵਿਭਿੰਨ ਸੰਸਕ੍ਰਿਤੀਆਂ, ਪ੍ਰੰਪਰਾਵਾਂ ਅਤੇ ਅਭਿਆਸਾਂ ਦੀ ਆਪਣੀ ਸਮਝ ਅਤੇ ਪ੍ਰਸ਼ੰਸਾ ਦਾ ਪ੍ਰਦਰਸ਼ਨ ਕੀਤਾ। 
ਪ੍ਰੋਗਰਾਮ ਨੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜਬੂਤ ਕਰਦੇ ਹੋਏ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਅਨੇਕਤਾ ਵਿੱਚ ਏਕਤਾ ਦੇ ਮਹੱਤਵ ਨੂੰ ਉਜਾਗਰ ਕੀਤਾ।ਇਸ ਵਿੱਚ  ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਲੇਖਣੀ ਕਲਾ ਅਤੇ ਸੱਭਿਆਚਾਰਕ ਸੂਝ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ  ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸੰਚਾਲਨ ਕਿਰਨਜੀਤ ਕੌਰ. ਅਤੇ  ਡਾ. ਖੁਸ਼ਬੂ ਬਾਂਸਲ ਦੁਆਰਾ ਕੀਤਾ ਗਿਆ। ਐਚ.ਓ.ਡੀ. ਡਾ. ਗੁਰਿੰਦਰ ਕੌਰ ਸੋਢੀ ਨੇ ਸਾਰਿਆਂ ਦੀ ਸ਼ਮੂਲੀਅਤ ਅਤੇ ਯਤਨਾਂ ਲਈ ਧੰਨਵਾਦ ਕੀਤਾ।