ਹਲਕਾ ਨਵਾਂਸ਼ਹਿਰ ਦੇ ਸਮੂਹ ਵੋਟਰਾਂ ਦਾ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਧੰਨਵਾਦ:- ਚੇਅਰਮੈਨ ਜਲਵਾਹਾ

ਨਵਾਂਸ਼ਹਿਰ 06 ਜੂਨ - ਆਮ ਆਦਮੀ ਪਾਰਟੀ ਦੇ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ ਮਾਲਵਿੰਦਰ ਸਿੰਘ ਕੰਗ ਨੂੰ ਪੰਜ ਕੌਣੇ ਮੂਕਾਬਲੇ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੂਹ ਨਵਾਂਸ਼ਹਿਰ ਹਲਕੇ ਦੇ ਵੋਟਰਾਂ ਦਾ ਸਮੁੱਚੀ ਆਪ ਲੀਡਰਸ਼ਿਪ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਂਸ਼ਹਿਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਮਿਹਨਤੀ ਅਤੇ ਅਣਥੱਕ ਵਲੰਟੀਅਰ ਸਾਥੀਆਂ ਵੱਲੋਂ ਲਗਾਤਾਰ ਡੋਰ ਟੂ ਡੋਰ ਜਾਕੇ ਕੀਤੇ ਗਏ ਦਿਨ ਰਾਤ ਚੋਣ ਪ੍ਰਚਾਰ ਦੀ ਬਦੌਲਤ ਹੀ ਨਵਾਂਸ਼ਹਿਰ ਹਲਕੇ ਵਿੱਚੋਂ ਸਭਤੋਂ ਵੱਡੀ ਲੀਡ ਮਾਲਵਿੰਦਰ ਸਿੰਘ ਕੰਗ ਨੂੰ ਮਿਲੀ ਹੈ।

ਨਵਾਂਸ਼ਹਿਰ 06 ਜੂਨ - ਆਮ ਆਦਮੀ ਪਾਰਟੀ ਦੇ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ ਮਾਲਵਿੰਦਰ ਸਿੰਘ ਕੰਗ ਨੂੰ ਪੰਜ ਕੌਣੇ ਮੂਕਾਬਲੇ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੂਹ ਨਵਾਂਸ਼ਹਿਰ ਹਲਕੇ ਦੇ ਵੋਟਰਾਂ ਦਾ ਸਮੁੱਚੀ ਆਪ ਲੀਡਰਸ਼ਿਪ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਂਸ਼ਹਿਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਮਿਹਨਤੀ ਅਤੇ ਅਣਥੱਕ ਵਲੰਟੀਅਰ ਸਾਥੀਆਂ ਵੱਲੋਂ ਲਗਾਤਾਰ ਡੋਰ ਟੂ ਡੋਰ ਜਾਕੇ ਕੀਤੇ ਗਏ ਦਿਨ ਰਾਤ ਚੋਣ ਪ੍ਰਚਾਰ ਦੀ ਬਦੌਲਤ ਹੀ ਨਵਾਂਸ਼ਹਿਰ ਹਲਕੇ ਵਿੱਚੋਂ ਸਭਤੋਂ ਵੱਡੀ ਲੀਡ ਮਾਲਵਿੰਦਰ ਸਿੰਘ ਕੰਗ ਨੂੰ ਮਿਲੀ ਹੈ। ਚੇਅਰਮੈਨ ਜਲਵਾਹਾ ਨੇ ਕਿਹਾ ਕਿ ਲੋਕਾਂ ਵੱਲੋਂ ਜੋ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਜਿਤਾਕੇ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਹੈ  ਉਹ ਲੋਕਾਂ ਦੀ ਇੱਕ ਇੱਕ ਵੋਟ ਦਾ ਮੁਲ ਮੋੜਨਗੇ । ਮੈਂਬਰ ਪਾਰਲੀਮੈਂਟ ਬਣੇ ਮਾਲਵਿੰਦਰ ਕੰਗ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਤੇ ਗਰਾਂਊਂਡ ਲੈਵਲ ਨਾਲ ਜੁੜੇ ਹੋਏ ਮਿਹਨਤੀ ਆਗੂ ਹਨ। ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਂਵਾਂ ਦਾ ਬਾਖੂਬੀ ਪਤਾ ਹੈ। ਦੇਸ਼ ਦੀ ਸਭਤੋਂ ਵੱਡੀ ਪੰਚਾਇਤ ਵਿਚ ਭੇਜੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ ਮਾਲਵਿੰਦਰ ਸਿੰਘ ਕੰਗ ਆਪਣੇ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਉੱਤੇ ਕਰਨਗੇ ਅਤੇ ਪੰਜਾਬ ਦਾ ਪੱਖ ਵੀ ਮਜਬੂਤੀ ਨਾਲ ਪਾਰਲੀਮੈਂਟ ਵਿੱਚ ਰੱਖਣਗੇ। ਜਲਵਾਹਾ ਨੇ ਕਿਹਾ ਕਿ ਹਲਕਾ ਨਵਾਂਸ਼ਹਿਰ ਦੇ ਸਾਰੇ ਪਿੰਡਾਂ ਵਿੱਚੋਂ ਵੱਡੇ ਪੱਧਰ ਉੱਤੇ ਲੋਕਾਂ ਨੇ ਆਮ ਆਦਮੀ ਪਾਰਟੀ ਉਤੇ ਵਿਸ਼ਵਾਸ ਜਿਤਾਉਦੇ ਹੋਏ ਹਰ ਪਿੰਡ ਵਿੱਚੋਂ ਆਪ ਉਮੀਦਵਾਰ ਦੇ ਹੱਕ ਵਿੱਚ ਵੱਡੇ ਪੱਧਰ ਉੱਤੇ ਵੋਟਾਂ ਪਾਕੇ ਕਰੀਬ ਹਰ ਪਿੰਡ ਵਿੱਚੋਂ ਪਹਿਲੇ ਨੰਬਰ ਉੱਤੇ ਪਹੁਚਾਇਆ ਗਿਆ ਹੈ ਜਿਸ ਲਈ ਉਨ੍ਹਾਂ ਵੱਲੋਂ ਸਾਰੇ ਵੋਟਰਾਂ ਦਾ ਕੋਟਨਿ ਕੋਟਿ ਧੰਨਵਾਦ ਕੀਤਾ ਹੈ। ਜਲਵਾਹਾ ਨੇ ਕਿਹਾ ਕਿ ਨਵਾਂਸ਼ਹਿਰ ਹਲਕੇ ਦੇ ਸਮੂਹ ਵੋਟਰਾਂ ਵੱਲੋਂ ਕਰੀਬ ਨੌਂ ਹਜ਼ਾਰ ਵੋਟਾਂ ਦੀ ਵੱਡੀ ਲੀਡ ਨਾਲ ਮਾਲਵਿੰਦਰ ਸਿੰਘ ਕੰਗ ਨੂੰ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ। ਸ ਕੰਗ ਵੱਲੋਂ ਵੀ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।