ਪਿੰਡ ਮਹਿਮਦਵਾਲ ਵਿੱਚ ਖਵਾਜਾ ਪੀਰ ਦਾ ਮੇਲਾ 9 ਅਤੇ 10 ਜੂਨ ਨੂੰ

ਮਾਹਿਲਪੁਰ - ਪਿੰਡ ਮਹਿਮਦਵਾਲ ਵਿੱਚ ਖਵਾਜਾ ਪੀਰ ਦਾ ਮੇਲਾ ਜਪਵਾਲ ਵਿਖੇ ਨੌ ਅਤੇ 10 ਜੂਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਜੀਤੀ, ਸਰਪੰਚ ਗੁਰਵਿੰਦਰ ਸਿੰਘ ਅਤੇ ਸਰਪੰਚ ਅਮਰਜੀਤ ਸਿੰਘ ਹਰਜਿੰਦਰ ਸਿੰਘ ਬਿੱਲਾ, ਰਮਿੰਦਰ ਰਵੀ, ਅਮਨਦੀਪ ਸਿੰਘ ਦੀਪਾ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੇ ਪਹਿਲੇ ਦਿਨ ਝੰਡਾ ਚੜ੍ਹਾਉਣ ਅਤੇ ਬੇੜਾ ਤਾਰਨ ਦੀ ਰਸਮ ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਕੀਤੀ ਜਾਵੇਗੀ।

ਮਾਹਿਲਪੁਰ - ਪਿੰਡ ਮਹਿਮਦਵਾਲ ਵਿੱਚ ਖਵਾਜਾ ਪੀਰ ਦਾ ਮੇਲਾ ਜਪਵਾਲ ਵਿਖੇ ਨੌ ਅਤੇ 10 ਜੂਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਜੀਤੀ, ਸਰਪੰਚ ਗੁਰਵਿੰਦਰ ਸਿੰਘ ਅਤੇ ਸਰਪੰਚ ਅਮਰਜੀਤ ਸਿੰਘ ਹਰਜਿੰਦਰ ਸਿੰਘ ਬਿੱਲਾ, ਰਮਿੰਦਰ ਰਵੀ, ਅਮਨਦੀਪ ਸਿੰਘ ਦੀਪਾ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੇ ਪਹਿਲੇ ਦਿਨ ਝੰਡਾ ਚੜ੍ਹਾਉਣ ਅਤੇ ਬੇੜਾ ਤਾਰਨ ਦੀ ਰਸਮ ਬਾਬਾ ਸੋਹਣ ਸਿੰਘ ਦੀ ਅਗਵਾਈ ਹੇਠ ਕੀਤੀ ਜਾਵੇਗੀ। ਦੂਸਰੇ ਦਿਨ ਸੱਭਿਆਚਾਰਕ ਮੇਲਾ ਕਰਾਇਆ ਜਾਵੇਗਾ ਜਿਸ ਵਿੱਚ ਦੂਰ ਨੇੜੇ ਦੇ ਕਲਾਕਾਰ ਭਾਗ ਲੈਣਗੇl ਮੰਚ ਸੰਚਾਲਕ ਜਸਵੀਰ ਸਿੰਘ ਸ਼ੀਰੀ ਨੇ ਦੱਸਿਆ ਕਿ ਇਸ ਮੌਕੇ ਕਲਾਕਾਰਾਂ ਤੋਂ ਇਲਾਵਾ ਪੁਸਤਕ ਅਤੇ ਬੂਟਿਆਂ ਦਾ ਲੰਗਰ ਵੀ ਲਾਇਆ ਜਾਵੇਗਾ। ਦੋਨੋਂ ਦਿਨ ਸੰਗਤ ਨੂੰ ਵੰਸਵੰਨੇ ਲੰਗਰ ਵਰਤਾਏ ਜਾਣਗੇl ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਕਾਂਸ਼ੀਨਾਥ, ਬਾਗੀ, ਮਨਜੀਤ ਸਹੋਤਾ, ਕਵਾਲ ਸੈਫ ਸੂਫੀ ਸਮੇਤ ਹੋਰ ਕਈ ਕਲਾਕਾਰ ਭਾਗ ਲੈਣਗੇ l