ਕਮਾਂਡਿੰਗ ਅਫਸਰ ਕੈਪਟਨ ਹਰਜੀਤ ਸਿੰਘ ਦਿਓਲ ਨੇ ਡੀ. ਬੀ. ਯੂ. ਦੇ ਪਾੜ੍ਹਿਆਂ ਨਾਲ ਤਜਰਬੇ ਸਾਂਝੇ ਕੀਤੇ

ਮੰਡੀ ਗੋਬਿੰਦਗੜ੍ਹ, 5 ਜੂਨ - ਦੇਸ਼ ਭਗਤ ਯੂਨੀਵਰਸਿਟੀ ਨੇ ਨੇਵੀ ਵਿੰਗ ਦੇ ਕੈਪਟਨ ਹਰਜੀਤ ਸਿੰਘ ਦਿਓਲ (ਕਮਾਂਡਿੰਗ ਅਫਸਰ) ਅਤੇ 1 ਪੀਬੀ, ਐਨਯੂ ਐਨਸੀਸੀ, ਨਯਾ ਨੰਗਲ ਦੇ ਸਥਾਈ ਇੰਸਟ੍ਰਕਟਰ ਸਟਾਫ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੀਟਿੰਗ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਦੀ ਰਹਿਨੁਮਾਈ ਹੇਠ ਹੋਈ I

ਇਸ ਮੌਕੇ ਚਮਨਪ੍ਰੀਤ ਕੌਰ (ਸੀਟੀਓ, ਨੇਵੀ ਵਿੰਗ) ਅਤੇ ਡਾ. ਪ੍ਰਮੋਦ ਮੰਡਲ (ਡਾਇਰੈਕਟਰ ਅਕਾਦਮਿਕ) ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸਾਰੇ ਐਨਸੀਸੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਐਨਸੀਸੀ ਅਧਿਕਾਰੀਆਂ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਅਤੇ ਡੀਬੀਯੂ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਡੀਬੀਯੂ ਭਵਿੱਖ ਵਿੱਚ ਨੇਵੀ ਮੁਹਿੰਮ ਲਈ ਢੁਕਵਾਂ ਹੈ। ਇਸ ਮੁਲਾਕਾਤ ਦੌਰਾਨ ਸ੍ਰੀ ਗੁਰਜੀਤ ਸਿੰਘ ਪੰਧੇਰ (ਸੀ.ਟੀ.ਓ., ਏਅਰ ਵਿੰਗ) ਅਤੇ ਡਾ. ਅਜੈਪਾਲ ਸਿੰਘ (ਸੀ. ਟੀ. ਓ., ਆਰਮੀ ਵਿੰਗ) ਵੀ ਮੌਜੂਦ ਸਨ। ਵਾਈਸ ਚਾਂਸਲਰ ਡਾ. ਅਭਿਜੀਤ ਜੋਸ਼ੀ ਨੇ ਵੀ ਐਨ.ਸੀ.ਸੀ. ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਸੀ.ਓ. ਨੇ ਨੇਵੀ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਨਿਜੀ ਤਜਰਬੇ ਸਾਂਝੇ ਕੀਤੇ, ਵਿਦਿਆਰਥੀਆਂ ਨੂੰ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਪ੍ਰੇਰਿਤ ਕੀਤਾ।