ਤੇਜ ਹਨੇਰੀ ਅਤੇ ਝੱਖੜ ਕਾਰਨ ਦਰਖਤ, ਬਿਜਲੀ ਅਤੇ ਸਟ੍ਰੀਟ ਲਾਈਟ ਦੇ ਖੰਭੇ ਡਿੱਗੇ

ਐਸ ਏ ਐਸ ਨਗਰ, 6 ਜੂਨ - ਮੁਹਾਲੀ ਵਿੱਚ ਬੀਤੀ ਸ਼ਾਮ ਆਈ ਤੇਜ ਹਨੇਰੀ ਅਤੇ ਝੱਖੜ ਆਉਣ ਨਾਲ ਦਰਖਤ, ਬਿਜਲੀ ਅਤੇ ਸਟ੍ਰੀਟ ਲਾਈਟ ਦੇ ਖੰਭੇ ਡਿੱਗਣ ਦੀ ਖਬਰ ਹੈ। ਇਸ ਦੌਰਾਨ ਸ਼ਹਿਰ ਦੀ ਬਿਜਲੀ ਵੀ ਗੁਲ ਰਹੀ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦ ਸਹਾਮ੍ਹਣਾ ਕਰਨਾ ਪਿਆ।

ਮੁਹਾਲੀ ਦੇ ਫੇਜ਼ ਇੱਕ ਵਿੱਚ ਪੁਰਾਣੇ ਬੈਰੀਅਰ ਨੇੜੇ ਇੱਕ ਖੰਭਾ ਟੇਢਾ ਹੋ ਗਿਆ। ਫੇਜ਼ ਇੱਕ ਵਿੱਚ ਗੁਰੂ ਨਾਨਕ ਮਾਰਕੀਟ ਦੇ ਨੇੜੇ (ਜਿੱਥੇ ਰੇਹੜੀਆਂ ਫੜੀਆਂ ਲੱਗਦੀਆਂ ਹਨ) ਇੱਕ ਦਰਖਤ ਅਤੇ ਬਿਜਲੀ ਦਾ ਖੰਭਾ ਡਿੱਗ ਗਿਆ। ਹਾਲਾਂਕਿ ਇਸ ਦੌਰਾਨ ਰੇਹੜੀ ਫੜੀ ਵਾਲਿਆਂ ਦਾ ਬਚਾਅ ਹੋ ਗਿਆ।
ਬੀਤੀ ਸ਼ਾਮ ਹਨੇਰੀ ਕਾਰਨ ਮੁਹਾਲੀ ਦੇ ਜਿਆਦਾਤਰ ਇਲਾਕਿਆਂ ਵਿੱਚ ਸਾਰੀ ਰਾਤ ਬਿਜਲੀ ਬੰਦ ਰਹੀ ਅਤੇ ਲੋਕਾਂ ਨੂੰ ਗਰਮੀ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪਿਆ। ਇਸ ਦੌਰਾਨ ਕੁੱਝ ਇਲਾਕਿਆਂ ਵਿੱਚ ਸਵੇਰੇ ਲਾਈਟ ਆ ਗਈ ਸੀ ਪਰ ਕੁੱਝ ਇਲਾਕਿਆਂ ਵਿੱਚ ਖਬਰ ਲਿਖੇ ਜਾਣ ਤੱਕ ਲਾਈਟ ਨਹੀਂ ਆਈ ਸੀ।