ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ, ਤਾਂ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ, ਇਸ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ. ਡਮਾਣਾ
ਹੁਸ਼ਿਆਰਪੁਰ - ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਵਾਤਾਵਰਨ ਨੂੰ ਸਾਫ਼ ਰੱਖਣਾ ਇੱਕ ਵੱਡੀ ਚੁਣੌਤੀ ਹੈ। ਵਿਸ਼ਵ ਵਿੱਚ ਵੱਧ ਰਹੀ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ ਸ਼ੈਲਾ ਕੰਵਰ, ਜ਼ਿਲਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ, ਹੈਲਥ ਇੰਸਪੈਕਟਰ ਤਰਸੇਮ ਸਿੰਘ, ਫਾਰਮੇਸੀ ਅਫਸਰ ਅਜੈ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਮੋਨਿਕਾ ਰਾਣੀ ਉਪਸਥਿਤ ਸਨ।

ਡਾ.ਡਮਾਣਾ ਨੇ ਇਸ ਮੌਕੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਧਦੇ ਪ੍ਰਦੂਸ਼ਣ ਕਾਰਨ ਕੁਦਰਤ ਖ਼ਤਰੇ ਵਿੱਚ ਹੈ। ਕੁਦਰਤ ਕਿਸੇ ਵੀ ਜੀਵ ਨੂੰ ਜੀਵਨ ਜਿਊਣ ਲਈ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਦਾ ਹੈ। ਅਜਿਹੇ ‘ਚ ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ, ਤਾਂ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੂਆਤ ਕੁਦਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਉਦੇਸ਼ ਨਾਲ ਹੀ ਕੀਤੀ ਗਈ ਸੀ। ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਇੱਕ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ”ਜ਼ਮੀਨ ਦੀ ਬਹਾਲੀ, ਮਾਰੂਥਲੀਕਰਨ ਤੇ ਸੋਕੇ ਤੋਂ ਬਚਾਅ” ਥੀਮ ‘ਤੇ ਮਨਾਇਆ ਜਾ ਰਿਹਾ ਹੈ। ਬੀਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹਨਾਂ ਨੌਜਵਾਨਾਂ ਨੂੰ ਇਸ ਵਿੱਚ ਅੱਗੇ ਆਉਣ ਅਤੇ ਆਪਣੀ ਨੈਤਿਕ ਜਿੰਮੇਦਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਪੌਦੇ ਜਰੂਰ ਲਗਾਉਣ ਅਤੇ ਸਾਫ ਸਫਾਈ ਰੱਖਣ ਲਈ ਕਿਹਾ। ਡਾ.ਜਗਦੀਪ ਸਿੰਘ ਨੇ ਕਿਹਾ ਕਿ ਧਰਤੀ ਦੇ ਨਾਲ-ਨਾਲ ਆਪਣੇ ਆਪ ਨੂੰ ਬਚਾਉਣ ਲਈ ਵਾਤਾਵਰਨ ਦੀ ਸੁਰੱਖਿਆ ਜ਼ਰੂਰੀ ਹੈ। ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ।
ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁੱਖੀ ਜੀਵਨ ਲਈ ਸਿਹਤਮੰਦ ਅਤੇ ਸਾਫ਼-ਸੁਥਰਾ ਵਾਤਾਵਰਨ ਕਿੰਨਾ ਜ਼ਰੂਰੀ ਹੈ। ਕੁਦਰਤੀ ਸੋਮਿਆਂ ਦੀ ਲੁੱਟ ਨੂੰ ਰੋਕਣਾ ਹੋਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ੁੱਧ ਹਵਾ ਵਿੱਚ ਸਾਹ ਲੈ ਸਕਣ। ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਓ। ਸਿਰਫ ਜ਼ਮੀਨ ‘ਤੇ ਹੀ ਰੁੱਖ ਲਗਾਉਣੇ ਜ਼ਰੂਰੀ ਨਹੀਂ ਹਨ, ਤੁਸੀਂ ਨੇੜੇ-ਤੇੜੇ ਦੇ ਗਮਲਿਆਂ ‘ਚ ਵੀ ਰੁੱਖ ਲਗਾ ਸਕਦੇ ਹੋ ਅਤੇ ਘਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਹਰਿਆ-ਭਰਿਆ ਰੱਖ ਸਕਦੇ ਹੋ। ਹੈਲਥ ਇੰਸਪੈਕਟਰ ਤਰਸੇਮ ਸਿੰਘ ਨੇ ਕਿਹਾ ਕਿ ਕੁਦਰਤ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਕੁਦਰਤ ਦੀ ਸੁਰੱਖਿਆ ਹੀ ਮਨੁੱਖਤਾ ਦੀ ਸੁਰੱਖਿਆ ਹੈ ਜਿਸ ਵਿੱਚ ਸਭ ਦੁਆਰਾ ਪਾਇਆ ਗਿਆ ਇਕ ਇਕ ਪੌਦੇ ਦਾ ਯੋਗਦਾਨ ਆਉਣ ਵਾਲੇ ਸਮੇਂ ਦੇ ਵੱਡੇ ਬਦਲਾਅ ਦਾ ਕਾਰਣ ਬਣੇਗਾ।