
ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ
ਨਵਾਂਸ਼ਹਿਰ 06 ਜੂਨ - ਬੰਗਾ ਰੋਡ ਦਰਬਾਰ ਪੰਜ ਪੀਰ ਵਿਖੇ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਹੈ ਕਿ 4 ਜੂਨ ਨੂੰ ਮਹਿੰਦੀ ਦੀ ਰਸਮ ਕੀਤੀ ਗਈ ਚਿਰਾਗ ਰੋਸ਼ਨ ਕੀਤੇ ਗਏ। ਅਤੇ ਰਾਤ ਨੂੰ ਬੰਟੀ ਕਵਾਲ, ਇਸ਼ਰਤ ਅਲੀ, ਸਨਾ ਫਤਿਹ ਅਲੀ ਖਾਨ, ਆਬਿਦ ਅਲੀ, ਕਵਾਲੀਆ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਲੇ ਦੇ ਦੂਜੇ ਦਿਨ ਸਵੇਰੇ ਝੰਡੇ ਦੀ ਰਸਮ ਕੀਤੀ ਗਈ।
ਨਵਾਂਸ਼ਹਿਰ 06 ਜੂਨ - ਬੰਗਾ ਰੋਡ ਦਰਬਾਰ ਪੰਜ ਪੀਰ ਵਿਖੇ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਹੈ ਕਿ 4 ਜੂਨ ਨੂੰ ਮਹਿੰਦੀ ਦੀ ਰਸਮ ਕੀਤੀ ਗਈ ਚਿਰਾਗ ਰੋਸ਼ਨ ਕੀਤੇ ਗਏ। ਅਤੇ ਰਾਤ ਨੂੰ ਬੰਟੀ ਕਵਾਲ, ਇਸ਼ਰਤ ਅਲੀ, ਸਨਾ ਫਤਿਹ ਅਲੀ ਖਾਨ, ਆਬਿਦ ਅਲੀ, ਕਵਾਲੀਆ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਲੇ ਦੇ ਦੂਜੇ ਦਿਨ ਸਵੇਰੇ ਝੰਡੇ ਦੀ ਰਸਮ ਕੀਤੀ ਗਈ। ਅਤੇ ਚਾਦਰ ਦੀ ਰਸਮ ਏਡੀਜੀਪੀ ਸੰਜੀਵ ਕਾਲੜਾ ਤੈ ਦਰਬਾਰ ਦੇ ਗੱਦਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਤੇ ਵੱਖ ਵੱਖ ਡੇਰਿਆ ਤੋ ਆਏ ਸੰਤ ਫਕੀਰਾ ਵਲੋ ਕੀਤੀ ਗਈ। ਉਸ ਉਪੰਰਤ ਪੰਜਾਬ ਦੇ ਮਹਿਸ਼ੂਰ ਕਲਾਕਾਰ ਗਾਇਕ ਅਮਿਤ ਅਨਵਰ, ਵਲੋ ਮੇਲਾ ਪੀਰਾ ਦਾ ਸ਼ਰਧਾ ਨਾਲ ਮਨਾਈਏ,ਗੋਸਪਾਕ ਦੇ ਮਨਦੇ ਜਿਹੜੇ, ਮਹੇਸ਼ ਸਾਜਨ ਨੈ ਸਾਡਾ ਰੱਬ ਤੂੰ ਸੱਜਣਾ,ਰੰਗ ਮੁਰਸ਼ਦ ਦਾ ਚੜਿਆ, ਪੰਜ ਪੀਰ ਦੀ ਕ੍ਰਿਪਾ ਹੋਗੀ, ਗਾਕੇ ਸੰਗਤਾ ਨੂੰ ਮੰਸਤੀ ਚ ਝੂਮਣ ਲਾ ਦਿੱਤਾ। ਇਸ ਉਪਰੰਤ ਮਨੀ ਗਿਲ, ਵਲੋ ਅੱਲਾ ਅੱਲਾ ਕਰਦਾ ਨੀ ਫਕੀਰ ਤੁਰਿਆ ਆਵੇ ਗਾਕੇ ਹਾਜਰੀ ਭਰੀ, ਅਤੇ ਸੁਲਤਾਨਾ ਨੂਰਾ ਵਲੋ ਅੱਲਾ ਹੂੰ ਦਾ ਅਵਾਜਾ ਆਵੇ,ਫੱਕਰਾ ਦੀ ਕੁਲੀ ਚ ਰੱਬ ਵਸਦਾ, ਗਾਕੇ ਫਕੀਰਾ ਨੂੰ ਮੰਸਤੀ ਚ ਝੂਮਣ ਲਗਾ ਦਿੱਤਾ ਤੇ ਸਟੇਜ ਸੰਚਾਲਕ ਦੀ ਭੂਮਿਕਾ ਦੀਪਾ ਮਿਉਵਾਲ ਤੇ ਕੁਲਰਾਜ ਮੁੰਹਮਦ ਰਾਜੀ ਵਲੋ ਨਿਭਾਈ ਗਈ। ਸੰਗਤਾ ਨੂੰ ਆਸ਼ੀਰਵਾਦ ਦੇਣ ਲੀ ਵੱਖ ਵੱਖ ਡੇਰੇਆ ਤੋ ਸੰਤ ਫਕੀਰਾ ਨੇ ਸ਼ਿਰਕਤ ਕੀਤੀ। ਜਿਸ ਵਿੱਚ ਵਰੁਣ ਸੋਬਤੀ, ਬੀਬੀ ਬਲਜੀਤ ਕੋਰ ਕਾਦਰੀ, ਕੁੱਕੂ ਭਗਤ, ਮਹਿੰਦਰ ਸਾਈ, ਸੰਤ ਸਤਨਾਮ ਦਾਸ, ਮੋਨਿਕਾ ਦੇਵਾ,ਨਰਿੰਦਰ ਰਾਠੋਰ, ਜਸਵਿੰਦਰ ਕੁਮਾਰ,ਮਹਿੰਦਰ ਪਾਲ, ਗੁਰਮੇਲ ਸਿੰਘ,ਗੁਲਾਮ ਪੰਮੇ ਸ਼ਾਹ, ਬਾਬਾ ਪਿਆਰਾ, ਬਾਬਾ ਜਸਵਿੰਦਰ ਸ਼ਾਹ, ਬਾਬਾ ਜੀਤ ਸ਼ਾਹ, ਆਦਿ ਸ਼ਾਮਿਲ ਰਹੇ। ਬਾਬਾ ਮਹਿਤਾਬ ਵਲੋ ਆਇਆ ਸੰਗਤਾ ਅਤੇ ਮਹਿਮਾਨਾ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ ਗਿਆ। ਮੇਲੇ ਚ ਦੋਨੋ ਦਿਨ ਲੰਗਰ ਅਤੁਟ ਵਰਤੇਗਾ।
