ਸੋਹਾਣਾ ਵਿਖੇ ਬਿਊਟੀ ਪਾਰਲਰ ਕੇਂਦਰ ਦੀਆਂ ਸਿਖਿਆਰਥਣਾਂ ਨੂੰ ਕਿੱਟਾਂ ਵੰਡੀਆਂ
ਐਸ ਏ ਐਸ ਨਗਰ, 3 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਬਿਊਟੀ ਪਾਰਲਰ ਸੈਂਟਰ ਸੋਹਾਣਾ ਵਿਖੇ 6 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸ੍ਰੀ ਹਨੂਮਾਨ ਮੰਦਰ ਸੋਹਾਣਾ ਵਿੱਚ ਕੀਤੇ ਗਏ ਸਮਾਗਮ ਦੌਰਾਨ ਸਰਟੀਫਿਕੇਟ ਦਿੱਤੇ ਗਏ ਅਤੇ ਬਿਊਟੀ ਪਾਰਲਰ ਕਿੱਟਾਂ ਵੰਡੀਆਂ ਗਈਆਂ।

ਸੁਸਾਇਟੀ ਦੇ ਚੇਅਰਮੈਨ ਸੀ ਕੇ ਕੇ ਸੈਣੀ ਨੇ ਦੱਸਿਆ ਕਿ ਨਗਰ ਖੇੜਾ ਧਰਮਸ਼ਾਲਾ ਸੋਹਾਣਾ ਵਿਖੇ ਚਲਾਏ ਜਾ ਰਹੇ ਇਸ ਕੇਂਦਰ ਦੀਆਂ ਲੜਕੀਆਂ ਦੀ ਟ੍ਰੇਨਿੰਗ ਪੂਰੀ ਹੋਣ ਤੇ ਉਹਨਾਂ ਨੂੰ ਆਪਣਾ ਕੰਮ ਚਲਾਉਣ ਵਾਸਤੇ ਇਹ ਕਿੱਟਾਂ ਦਿੱਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ਤੇਸ਼ਾਮਿਲ ਹੋਏ ਆਈ ਸੀ ਆਈ ਸੀ ਆਈ ਬੈਂਕ ਦੀ ਟੀਮ ਵਰਿੰਦਰ ਸਿੰਘ, ਸਾਹਿਲ ਕਾਕੜਾ, ਨਵਨੀਤ ਕੌਰ ਅਤੇ ਸਮਾਜਸੇਵੀ ਸੰਸਥਾ ਏਕ ਪਰਿਆਸ ਕੀ ਓਰ ਤੋਂ ਸ੍ਰੀ ਪ੍ਰਵੇਸ਼ ਪਠਾਣੀਆ ਅਤੇ ਜੋਤੀ ਸਭਰਵਾਲ ਨੇ ਭਰੋਸਾ ਦਿੱਤਾ ਕਿ ਉਹ ਸੰਸਥਾ ਵਲੋਂ ਚਲਾਏ ਜਾ ਰਹੇ ਸੈਂਟਰਾਂ ਦੀ ਹਰ ਸੰਭਵ ਮਦਦ ਕਰਨਗੇ। ਉਹਨਾਂ ਕਿਹਾ ਕਿ ਆਈ ਸੀ ਆਈ ਸੀ ਆਈ ਬੈਂਕ ਦੇ ਸ੍ਰੀ ਵਰਿੰਦਰ ਸਿੰਘ ਨੇ ਕਿਹਾ ਕਿ ਬੈਂਕ ਵੱਲੋਂ ਭਾਈ ਘਨਈਆ ਸੋਸਾਇਟੀ ਦੇ ਨਾਲ ਮਿਲ ਕੇ ਇੱਕ ਇੱਕ ਮਹੀਨੇ ਦਾ ਅਡਵਾਂਸ ਤਕਨੀਕੀ ਕੋਰਸ ਚਲਾਉਣ ਦੀ ਪ੍ਰਪੋਜਲ ਭੇਜੀ ਗਈ ਹੈ|
ਜੋ ਇਹ ਲੜਕੀਆਂ ਆਪਣਾ ਰੁਜ਼ਗਾਰ ਹੋਰ ਵਧੀਆ ਤਰੀਕੇ ਦੇ ਨਾਲ ਚਲਾ ਸਕਣ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਸ੍ਰੀ ਰਜਿੰਦਰ ਕੁਮਾਰ ਸੈਂਟਰ ਦੇ ਟੀਚਰ ਸਿਮਰਨ, ਮੇਘਾ, ਕੈਰਨ ਕਲਸੀ, ਸ਼ਗਨ ਅਤੇ ਰੈਡ ਕ੍ਰੋਸ ਦੇ ਵਲੰਟੀਅਰ ਕੋਮਲ, ਸਿਮਰਨ, ਖੁਸ਼ੀ ਹਾਜ਼ਰ ਸਨ।