ਭਾਵਾਧਸ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਲਈ ਅਹਿਮ ਰੋਲ ਅਦਾ ਕਰੇਗੀ
ਹੁਸ਼ਿਆਰਪੁਰ - ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਭਾਰਤ ਦੀ ਵਿਸ਼ੇਸ਼ ਮੀਟਿੰਗ ਹਰੀ ਰਾਮ ਆਦੀਆ ਜਿਲ੍ਹਾ ਕਨਵੀਨਰ ਡਾ: ਰਾਜ ਕੁਮਾਰ ਆਮ ਆਦਮੀ ਪਾਰਟੀ ਲੋਕ ਸਭਾ ਉਮੀਦਵਾਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਨਿਵਾਸ ਵਿਖੇ ਹੋਈ। ਇਸ ਮੀਟਿੰਗ ਵਿੱਚ ਰਵੀ ਸਿੱਧੂ ਨੈਸ਼ਨਲ ਚੀਫ਼ ਡਾਇਰੈਕਟਰ ਭਾਵਾਧਸ ਅਤੇ ਵੀਰ ਵਿੱਕੀ ਗਿੱਲ ਨੈਸ਼ਨਲ ਡਾਇਰੈਕਟਰ ਯੂਥ ਵਿੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਵਾਧਸ ਸੰਸਥਾ ਵਾਲਮੀਕਿ ਸਮਾਜ ਵਿੱਚ ਵਿੱਦਿਆ ਦਾ ਪੱਧਰ ਉੱਚਾ ਚੁੱਕਣ, ਨਸ਼ਾ ਮੁਕਤ ਕਰਨ ਅਤੇ ਬਾਬਿਆਂ ਦੀਆਂ ਨੀਤੀਆਂ ਨੂੰ ਲੈ ਕੇ ਕੰਮ ਕਰ ਰਹੀ ਹੈ। ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਹਰ ਘਰ ਤੱਕ ਮੈਂ ਹਮੇਸ਼ਾ ਵਾਲਮੀਕਿ ਸਮਾਜ ਦਾ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਵਿੱਕੀ ਗਿੱਲ ਨੇ ਕਿਹਾ ਕਿ ਭਾਵਾਧਸ ਸੰਸਥਾ ਡਾ: ਰਾਜ ਕੁਮਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਵਿੱਚ ਵਿਸ਼ੇਸ਼ ਰੋਲ ਅਦਾ ਕਰੇਗੀ ਅਤੇ ਸੰਸਥਾ ਡਾ: ਰਾਜ ਕੁਮਾਰ ਜੀ ਦੇ ਨਾਲ ਚਟਾਨ ਵਾਂਗ ਖੜੀ ਰਹੇਗੀ। ਜਿਲ੍ਹਾ ਸੰਸਥਾ ਦੀ ਤਰਫੋਂ ਡਾ: ਰਾਜ ਕੁਮਾਰ ਅਤੇ ਰਵੀ ਸਿੱਧੂ ਦਾ ਭਗਵਾਨ ਵਾਲਮੀਕਿ ਜੀ ਦਾ ਸਰੂਪ ਅਤੇ ਸੀਸ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵੀਰ ਦੀਪ ਚੰਡਾਲੀਆ (ਆਸਟ੍ਰੇਲੀਆ) ਵੱਲੋਂ ਸ਼ੁਰੂ ਕੀਤੀ ਗਈ। ਘਰ-ਘਰ ਸੰਬਧੀ ਮੁਹਿੰਮ ਤਹਿਤ ਡਾ: ਰਾਜ ਕੁਮਾਰ ਨੂੰ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਭਾਵਾਧਸ ਦੇ ਰੂਪ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਡਾ: ਰਾਜ ਕੁਮਾਰ ਨੇ ਸੰਵਿਧਾਨ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਮੁਹਿੰਮ ਲਈ ਦੀਪ ਚੰਡਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਵਿਜੇ ਥਾਪਰ ਰਾਸ਼ਟਰੀ ਪ੍ਰਚਾਰ ਮੰਤਰੀ, ਅਸ਼ੋਕ ਗਿੱਲ ਜਿਲਾ ਉਪ ਪ੍ਰਧਾਨ, ਪ੍ਰਮੋਦ ਗਿੱਲ ਸੀਨੀਅਰ ਭਾਵਾਧਸ ਆਗੂ ਮੁਕੇਰੀਆ, ਦਲੀਪ ਬਡਲਾ ਚੱਬੇਵਾਲ, ਸ਼ੰਮੀ ਥਾਪਰ ਹਰਿਆਣਾ, ਖੋਸਲਾ ਟਾਂਡਾ, ਸਾਹਿਲ ਸਿੱਧੂ ਫਗਵਾੜਾ, ਸੁਰਿੰਦਰ ਪਾਲ ਗੱਡੀਵਾਲਾ, ਗੌਰਵ ਮਰਵਾਹਾ ਜਿਲ੍ਹਾ ਪ੍ਰਧਾਨ ਯੂਥ ਵਿੰਗ, ਰੋਹਿਤ ਅਟਵਾਲ ਚੇਅਰਮੈਨ ਯੂਥ ਵਿੰਗ, ਲੇਖ ਰਾਜ ਮੱਟੂ ਜਿਲ੍ਹਾ ਡਿਪਟੀ ਪ੍ਰਧਾਨ ਯੂਥ ਵਿੰਗ, ਵਿਕਰਮ ਮੱਟੂ ਖਾਨਪੁਰ, ਭੂਸ਼ਨ ਸਸੋਲੀ, ਜੋਗਿੰਦਰ ਪਾਲ, ਵਿਪਨੇਸ਼ ਸੰਗਰ, ਰਿੱਕੀ ਮਰਵਾਹਾ, ਸੋਨੂੰ ਕੁਮਾਰ, ਪ੍ਰਿੰਸ ਕੁਮਾਰ ਆਧੀ ਸ਼ਾਮਿਲ ਹੋਏ।