ਗੜ੍ਹੀਮਾਨਸੋਵਾਲ ਪਾਸ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਦੋ ਘੰਟੇ ਵੋਟਰ ਪ੍ਰੇਸ਼ਾਨ ਰਹੇ
ਗੜ੍ਹਸ਼ੰਕਰ - ਸ੍ਰੀ ਖੁਰਾਲਗੜ੍ਹ ਸਾਹਿਬ ਨੇੜਲੇ ਪਿੰਡ ਗੜ੍ਹੀਮਾਨਸੋਵਾਲ ਬੀਤ ਵਿੱਚ ਅੱਜ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮੱਸਿਆ ਦਾ ਕਾਰਨ ਈਵੀਐਮ ਮਸ਼ੀਨਾਂ ਵਿੱਚ ਖ਼ਰਾਬੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਜਰਨੈਲ ਜੈਲਾ, ਸਾਬਕਾ ਸਰਪੰਚ ਜਗਦੇਵ ਸਿੰਘ, ਕੇਵਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਕਈ ਪਿੰਡਾਂ ਦੇ ਲੋਕਾਂ ਨੇ ਕੰਮ ’ਤੇ ਜਾਣਾ ਸੀ।

ਪਰ ਜਦੋਂ ਵੋਟਾਂ ਪਾਉਣ ਦਾ ਸਮਾਂ ਆਇਆ ਤਾਂ ਮਸ਼ੀਨਾਂ ਖਰਾਬ ਹੋ ਗਈਆਂ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਈ.ਵੀ.ਐਮ ਮਸ਼ੀਨਾਂ ਕੰਮ ਨਾ ਕਰਨ ਲੱਗੀਆਂ ਤਾਂ ਕਈ ਲੋਕ ਬਿਨਾਂ ਵੋਟ ਪਾਏ ਹੀ ਉਥੋਂ ਚਲੇ ਗਏ। ਜਰਨੈਲ ਸਿੰਘ ਜੈਲਾ ਨੇ ਦੱਸਿਆ ਕਿ ਸਵੇਰੇ 8 ਵਜੇ ਤੱਕ ਵੀ ਮਸ਼ੀਨਾਂ ਖ਼ਰਾਬ ਸਨ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਸਟਾਫ਼ ਮੁਰੰਮਤ ਕਰਨ ਵਿੱਚ ਰੁੱਝਿਆ ਹੋਇਆ ਸੀ। ਸਾਬਕਾ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਵੋਟ ਪਾਉਣ ਦਾ ਪੁਰਾਣਾ ਤਰੀਕਾ ਜਾਰੀ ਰੱਖਿਆ ਜਾਵੇ ਕਿਉਂਕਿ ਇਨ੍ਹਾਂ ਮਸ਼ੀਨਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।