ਆਰ ਦੀਪ ਰਮਨ ਦੇ ਨਵੇਂ ਗੀਤ " ਜਿੰਨਾ ਮਿੱਠਾ ਤੂੰ ਬੋਲਦਾ " ਨੂੰ ਮਿਲ ਰਿਹਾ ਸਰੋਤਿਆਂ ਵਲੋਂ ਭਰਵਾਂ ਪਿਆਰ

ਪਰਿਵਾਰਕ ਗੀਤ ਰਹਿਣਗੇ ਹਮੇਸ਼ਾ ਮੇਰੀ ਪਹਿਲ - ਆਰ ਦੀਪ ਰਮਨ ਗੀਤ ਅਜਿਹੇ ਹੋਣੇ ਚਾਹੀਦੇ ਹਨ ਜਿਹਨਾਂ ਨੂੰ ਸੁਣਨ ਵੇਲੇ ਪਰਿਵਾਰ ਦੇ ਵਿੱਚ ਬੈਠ ਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ।

ਗੀਤ ਅਜਿਹੇ ਹੋਣੇ ਚਾਹੀਦੇ ਹਨ ਜਿਹਨਾਂ ਨੂੰ ਸੁਣਨ ਵੇਲੇ ਪਰਿਵਾਰ ਦੇ ਵਿੱਚ ਬੈਠ ਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ।ਪਰਿਵਾਰਿਕ ਰਿਸ਼ਤਿਆਂ ਵਿਚਲਾ ਨਿੱਘ - ਮੋਹ ਸੱਭਿਅਕ ਸਮਾਜ ਦੀ ਉਸਾਰੀ ਕਰਦਾ ਹੈ। ਜੇਕਰ ਗੀਤਕਾਰ ਅਤੇ ਗਾਇਕ ਇਸ ਉੱਤੇ ਪਹਿਰਾ ਦੇਣ ਤਾਂ ਚੰਗੀ ਸਮਾਜ ਉਸਾਰੀ ਸਹਿਜੇ ਹੀ ਹੋ ਸਕਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅੰਤਰਰਾਸ਼ਟਰੀ ਗਾਇਕਾ ਅਤੇ ਲਿਸ਼ਕਾਰਾ ਫੇਮ ਆਰ ਦੀਪ ਰਮਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਗਾਇਕਾ ਆਰ ਦੀਪ ਰਮਨ ਆਪਣੇ ਨਵੇਂ  ਆਏ ਗੀਤ "ਜਿੰਨਾ ਮਿੱਠਾ ਤੂੰ ਬੋਲਦਾ" ਦੇ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਗਾਇਕਾ ਨੇ ਕਿਹਾ ਕਿ ਗਾਇਕੀ ਮੇਰੀ ਰੂਹ ਦੀ ਖੁਰਾਕ ਹੈ ਅਤੇ ਪਰਿਵਾਰਿਕ ਗੀਤ ਹਮੇਸ਼ਾਂ ਹੀ ਮੇਰੀ ਪਹਿਲ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਤਮਾਮ ਜ਼ਿੰਦਗੀ ਪਰਵਾਰਿਕ ਗੀਤਾਂ ਦੀ ਤਰਜਮਾਨੀ ਕਰਦੇ ਹੋਏ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਗੀਤਕਾਰਾਂ ਅਤੇ ਗਾਇਕਾਂ ਵੱਲੋਂ ਗਾਏ ਗਏ ਗੀਤ ਜਦੋਂ ਦਰਸ਼ਕਾਂ ਦੀ ਕਚਹਿਰੀ ਵਿੱਚ ਪਾਉਂਦੇ ਹਨ ਤਾਂ ਆਪਣੀ ਹਾਜ਼ਰੀ ਗੀਤ ਦੇ ਬੋਲਾ ਰਾਹੀ ਲਗਾਉਂਦੇ ਹਨ । ਇਸ ਲਈ ਬੇਹੱਦ ਜ਼ਰੂਰੀ ਹੈ ਕਿ ਗੀਤ ਵਿਚਲੀ ਭਾਸ਼ਾ ਜੇਕਰ ਸਭਿਅਕ ਅਤੇ ਪਰਿਵਾਰਿਕ ਹੋਵੇਗੀ ਤਾਂ ਸੱਭਿਅਕ ਸਮਾਜ ਦੀ ਸਿਰਜਣਾ ਵਿੱਚ ਕਲਾਕਾਰਾਂ ਦਾ ਅਹਿਮ ਰੋਲ ਹੋਵੇਗਾ। ਹੋਰ ਅੱਗੇ ਗੱਲਬਾਤ ਕਰਦੇ ਹੋਏ ਗਾਇਕਾ ਆਰ ਦੀਪ ਰਮਨ ਨੇ ਕਿਹਾ ਕਿ ਕੇ ਬਹੁਤ ਸਾਰੇ ਗੀਤਾਂ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰਨ ਦੀ ਜੋ ਰਵਾਇਤ ਪਿਛਲੇ ਸਮੇਂ ਤੋਂ ਚੱਲ ਰਹੀ ਸੀ ਉਸਨੂੰ ਖਤਮ ਕਰਨਾ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਬੈਨ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਗੰਨ ਕਲਚਰਲ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਅਤੇ ਜੋ ਸਿੱਧੇ ਤੌਰ ਤੇ ਗੈਂਗਸਟਰਵਾਦ ਨੂੰ ਬੜ੍ਹਾਵਾ ਦਿੰਦੇ ਨੇ। ਗਾਇਕਾ ਨੇ ਕਿਹਾ ਕਿ ਉਸ ਨੇ ਸਾਰੀ ਜ਼ਿੰਦਗੀ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਅਤੇ ਆਪਣੀ ਰਹਿੰਦੀ ਜਿੰਦਗੀ ਜਿੰਦਗੀ ਵੀ ਉਹ ਪੰਜਾਬੀ ਸੱਭਿਆਚਾਰ ਨੂੰ ਹੀ ਪ੍ਰਫੁਲਿਤ ਕਰਨਗੇ। ਜ਼ਿਕਰਯੋਗ ਹੈ ਕਿ ਆਰ ਦੀਪ ਰਮਨ ਦੇ ਨਵੇਂ ਆਏ ਗੀਤ "ਜਿੰਨਾ ਮਿੱਠਾ ਤੂੰ ਬੋਲਦਾ"ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਇਸ ਗੀਤ ਦੀਆਂ ਸਤਰਾਂ ਸ਼ੇਰਾਂ ਹਰੀਆਂ ਨੇ ਲਿਖੀਆਂ ਹਨ , ਸੰਗੀਤ ਡੀ ਸਾਂਝ ਵੱਲੋਂ ਦਿੱਤਾ ਗਿਆ ਹੈ । ਗੀਤ ਦੇ ਪ੍ਰੋਡਿਊਸਰ ਰਾਣਾ ਜੀ ਪੀ ਬੀ 65 ਹਨ ।