ਅੱਸੀਸਟੈਂਟ ਡਾਇਰੈਕਟਰ ( ਪ੍ਰੋਗਰਾਂਮ), ਆਕਾਸ਼ਵਾਣੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਪਾਲ 'ਝੱਲ', ਸੇਵਾ ਮੁਕਤ

31 ਮਈ : ਆਕਾਸ਼ਵਾਣੀ ਵਿਚ 35 ਸਾਲ ਦੀ ਸੇਵਾ ਉਪਰੰਤ, ਆਕਾਸ਼ਵਾਣੀ ਚੰਡੀਗੜ੍ਹ ਦੇ ਅੱਸੀਸਟੈਂਟ ਡਾਇਰੈਕਟਰ ( ਪ੍ਰੋਗਰਾਂਮ), ਆਕਾਸ਼ਵਾਣੀ ਚੰਡੀਗੜ੍ਹ, ਸ਼੍ਰੀ ਸੁਰਿੰਦਰ ਪਾਲ 'ਝੱਲ' ਈ ਬੀ(ਪੀ) ਏਸ ਅੱਜ ਸੇਵਾ ਮੁਕਤ ਹੋ ਗਏ| ਆਕਾਸ਼ਵਾਣੀ ਦੇ ਸਮੂਹ ਸਟਾਫ ਨੇ ਉਨਾਂ ਨੂੰ ਨਿੱਘੀ ਹੱਸਮੁੱਖ ਸੁਭਾਅ ਦੀ ਸਭ ਨੇ ਭਰਪੂਰ ਤਾਰੀਫ ਕੀਤੀ ਇਸ ਮੌਕੇ ਤੇ ਉਨਾਂ ਨੂੰ ਸਟੇਸ਼ਨ ਪ੍ਰਮੁੱਖ ਸ਼੍ਰੀ ਕਸ਼ਮੀਰ ਸਿੰਘ ਜੀ ਡੀ.ਡੀ.ਜੀ.(ਈ) ਅਤੇ ਸ਼੍ਰੀਮਤੀ ਪੂਨਮ ਅੰਮ੍ਰਿਤ ਸਿੰਘ ਜੀ, ਪ੍ਰੋਗਰਾਮ ਮੁਖੀ ਵਲੋਂ ਸ਼ਾਲ, ਯਾਦ ਚਿੰਨ ਆਦਿ ਭੇਂਟ ਕੀਤੇ ਗਏ|

ਸ਼੍ਰੀ ਸੁਰਿੰਦਰ ਪਾਲ 'ਝੱਲ' ਨੇ ਆਕਾਸ਼ਵਾਣੀ ਵਿਚ ਆਪਣੀਆਂ ਸੇਵਾਵਾਂ ਜੁਲਾਈ 1989 ਵਿਚ ਜਲੰਧਰ ਕੇਂਦਰ ਤੋਂ ਬਤੋਰ ਪ੍ਰਸਾਰਣ ਅਧਿਕਾਰੀ ਸ਼ੁਰੂ ਕੀਤੀਆਂ | 1993 ਵਿਚ ਉਹ ਆਕਾਸ਼ਵਾਣੀ ਚੰਡੀਗੜ੍ਹ ਆ ਗਏ| ਇਥੇ ਉਨਾਂ ਆਪਣੇ 10  ਸਾਲ ਦੇ ਕਾਰਜਕਾਲ ਦੌਰਾਨ ਕੇਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕਰਵਾਏ| VVIP ਸਮਾਗਮਾਂ ਦੀ ਕਵਰੇਜ ਕੀਤੀ| 2003  ਵਿਚ ਫਿਰ ਤਰੱਕੀ ਉਪਰੰਤ ਉਨਾਂ ਦੀ ਬਦਲੀ ਆਕਾਸ਼ਵਾਣੀ ਜਲੰਧਰ ਦੀ ਹੋ ਗਈ|
ਸ਼੍ਰੀ 'ਝੱਲ' ਦੀ ਪਹਿਚਾਣ ਇਕ ਪੰਜਾਬੀ ਕਵੀ ਦੇ ਤੋਰ ਤੇ ਵੀ ਹੈ| 1983 ਵਿਚ ਮਹਿਜ 19 ਸਾਲ ਦੀ ਉਮਰ ਵਿਚ ਕਾਲਜ ਪੜ੍ਹਦਿਆਂ ਉਨਾਂ ਦੀ ਕਾਵੀ ਪੁਸਤਕ "ਮੇਰੀ ਦੁਨੀਆ" ਪ੍ਰਕਾਸ਼ਿਤ ਹੋਈ|
ਅਦਾਰਾ 'ਪੈਗਾਮ-ਏ - ਜਗਤ ' ਉਨਾਂ ਦੀ ਖੁਸ਼ਹਾਲ ਸੇਵਾ ਮੁਕਤ ਜਿੰਦਗੀ ਦੀ ਕਾਮਨਾ ਕਰਦਾ ਹੈ|