ਮਾਤਾ ਵੈਸ਼ਨੋ ਦੇਵੀ ਮੰਦਿਰ ਦੀਪ ਕਲੋਨੀ ਗੜਸ਼ੰਕਰ ਵਿਖੇ 34 ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ

ਮਾਹਿਲਪੁਰ, 31 ਮਈ - ਮੰਦਿਰ ਮਾਤਾ ਵੈਸ਼ਨੋ ਦੇਵੀ ਕਮੇਟੀ ਦੀਪ ਕਲੋਨੀ ਗੜਸ਼ੰਕਰ ਵੱਲੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਖੇ 34ਵਾਂ ਵਿਸ਼ਾਲ ਭਗਵਤੀ ਜਾਗਰਣ 1 ਜੂਨ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ,  31 ਮਈ - ਮੰਦਿਰ ਮਾਤਾ ਵੈਸ਼ਨੋ ਦੇਵੀ ਕਮੇਟੀ ਦੀਪ ਕਲੋਨੀ ਗੜਸ਼ੰਕਰ ਵੱਲੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਖੇ 34ਵਾਂ ਵਿਸ਼ਾਲ ਭਗਵਤੀ ਜਾਗਰਣ 1 ਜੂਨ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਦ ਪ੍ਰਕਾਸ਼ ਪ੍ਰਧਾਨ ਮੰਦਰ ਕਮੇਟੀ ਅਤੇ ਐਡਵੋਕੇਟ ਪੰਕਜ ਕਿਰਪਾਲ ਮੈਂਬਰ ਮੰਦਿਰ ਕਮੇਟੀ ਨੇ ਦੱਸਿਆ ਕਿ ਇਸ ਦਿਨ ਸਵੇਰੇ 10 ਵਜੇ ਹਵਨ ਹੋਵੇਗਾ ਅਤੇ ਸ਼ਾਮੀ 7 ਵਜੇ ਜੋਤੀ ਪੂਜਨ ਅਤੇ ਰਾਤੀ 8 ਵਜੇ ਜਾਗਰਨ ਆਰੰਭ ਹੋਵੇਗਾ। ਇਸ ਜਾਗਰਣ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਦੁਰਗਾ ਰੰਗੀਲਾ, ਸੋਹਣ ਸ਼ੰਕਰ ਅਮਿਤ ਧਰਮਕੋਟੀ ਆਦਿ ਕਲਾਕਾਰ ਮਾਤਾ ਜੀ ਦੀ ਮਹਿਮਾ ਦਾ ਗੁਣ ਗਾਇਨ ਕਰਨਗੇ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਮਾਤਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।