ਪਟਿਆਲਾ 'ਚ ਚੋਣ ਪ੍ਰਚਾਰ ਸਮਾਪਤ, 1 ਤੇ 4 ਜੂਨ "ਡਰਾਈ ਡੇਅ" ਵਾਲੇ ਦਿਨ

ਪਟਿਆਲਾ, 30 ਮਈ - ਲੋਕ ਸਭਾ ਚੋਣਾਂ ਲਈ ਢੋਲ-ਢਮੱਕਿਆਂ ਨਾਲ ਤੇ ਮਾਈਕ ਪਬਲਿਸਿਟੀ ਵਾਲਾ ਪ੍ਰਚਾਰ ਪਹਿਲਾਂ ਹੀ ਘੱਟ ਚਲ ਰਿਹਾ ਸੀ ਪਰ ਅੱਜ ਸ਼ਾਮ ਇਸ ਤਰ੍ਹਾਂ ਦਾ ਪ੍ਰਚਾਰ ਸਮਾਪਤ ਹੋ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਅਤੇ 4 ਜੂਨ ਨੂੰ ਹੋਣ ਵਾਲੀ ਇਨ੍ਹਾਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਵਿੱਚ ਦਿੱਤੇ ਉਪਬੰਧ ਅਨੁਸਾਰ 1 ਜੂਨ ਨੂੰ ਵੋਟਾਂ ਪੈਣਗੀਆਂ। ਹੁਕਮ ਵਿੱਚ ਕਿਹਾ ਗਿਆ ਹੈ

ਪਟਿਆਲਾ, 30 ਮਈ - ਲੋਕ ਸਭਾ ਚੋਣਾਂ ਲਈ ਢੋਲ-ਢਮੱਕਿਆਂ ਨਾਲ ਤੇ ਮਾਈਕ ਪਬਲਿਸਿਟੀ ਵਾਲਾ ਪ੍ਰਚਾਰ ਪਹਿਲਾਂ ਹੀ ਘੱਟ ਚਲ ਰਿਹਾ ਸੀ ਪਰ ਅੱਜ ਸ਼ਾਮ ਇਸ ਤਰ੍ਹਾਂ ਦਾ ਪ੍ਰਚਾਰ ਸਮਾਪਤ ਹੋ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਅਤੇ 4 ਜੂਨ ਨੂੰ ਹੋਣ ਵਾਲੀ ਇਨ੍ਹਾਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਵਿੱਚ ਦਿੱਤੇ ਉਪਬੰਧ ਅਨੁਸਾਰ 1 ਜੂਨ ਨੂੰ ਵੋਟਾਂ ਪੈਣਗੀਆਂ। ਹੁਕਮ ਵਿੱਚ ਕਿਹਾ ਗਿਆ ਹੈ ਕਿ ਚੋਣ ਪ੍ਰਚਾਰ ਲਈ ਬਾਹਰੋਂ ਆਏ ਲੋਕਾਂ ਸਦਕਾ ਵੋਟਾਂ ਸਮੇਂ ਇਨ੍ਹਾਂ ਲੋਕਾਂ ਦੀ ਹਾਜ਼ਰੀ ਕਾਰਨ ਜਨਤਕ ਸ਼ਾਂਤੀ ਭੰਗ ਹੋਣ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਬਣਿਆ ਹੋਇਆ ਹੈ। ਇਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਸਮੇਤ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ, ਇਸ ਲਈ ਇਹ ਹੁਕਮ ਇਕਤਰਫਾ ਪਾਸ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੂਜਾ ਹੁਕਮ ਜਾਰੀ ਕਰਕੇ 30 ਤਰੀਕ ਦੀ ਸ਼ਾਮ ਤੋਂ ਬਾਅਦ ਡਰਾਈ ਡੇ ਐਲਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 30 ਤਰੀਕ ਦੀ ਸ਼ਾਮ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਅਤੇ ਪਰੋਸਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ ਪਾਬੰਦੀ 1 ਜੂਨ ਨੂੰ ਵੋਟਾਂ ਪੈਣ ਦੀ ਸ਼ਾਮ ਤੱਕ ਲਾਗੂ ਰਹੇਗੀ, ਇਸ ਤੋਂ ਇਲਾਵਾ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਇਹ ਪਬੰਦੀ ਲਾਗੂ ਰਹੇਗੀ।