ਆਜ਼ਾਦ ਉਮੀਦਵਾਰ ਚੌਧਰੀ ਮੇਘ ਰਾਜ ਵਲੋਂ ਪਿੰਡ ਗੋਬਿੰਦਗੜ੍ਹ ਅਤੇ ਸਨੇਟਾ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ
ਐਸ ਏ ਐਸ ਨਗਰ, 30 ਮਈ - ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਚੌਧਰੀ ਮੇਘ ਰਾਜ ਵਲੋਂ ਆਪਣੇ ਸਮਰਥਕਾਂ ਦੇ ਨਾਲ ਪਿੰਡ ਗੋਬਿੰਦਗੜ੍ਹ ਅਤੇ ਸਨੇਟਾ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਚੌਧਰੀ ਮੇਘ ਰਾਜ ਦੇ ਸਮਰਥਕ ਸੋਹਨ ਲਾਲ ਗੋਬਿੰਦਗੜ੍ਹ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਜਿਤਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਮੇਘ ਰਾਜ ਚੌਧਰੀ ਨੇ ਕਿਹਾ ਕਿ ਉਹਨਾਂ ਦੇ ਮੁੱਖ ਮੁੱਦੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਮਸਲਾ ਹਲ ਕਰਵਾਉਣਾ ਅਤੇ ਉਵਰਏਜ ਹੋ ਰਹੇ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨਾ ਹੈ। ਇਸ ਦੌਰਾਨ ਉਹਨਾਂ ਨੂੰ ਪਿੰਡ ਸਨੇਟਾ ਵਿੱਚ ਲੱਡੂਆਂ ਨਾਲ ਤੋਲਿਆ ਗਿਆ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਉਹਨਾਂ ਦੇ ਨਾਲ ਚੌਧਰੀ ਜੈ ਪ੍ਰਕਾਸ਼, ਚੌਧਰੀ ਇਕਬਾਲ ਚੰਦ, ਚੌਧਰੀ ਰੂਪ ਚੰਦ, ਚੌਧਰੀ ਲੰਬਰਦਾਰ ਦੀਪ ਚੰਦ ਅਤੇ ਗਿਆਨੀ ਮੇਵਾ ਸਿੰਘ ਵੀ ਹਾਜਰ ਸਨ।