
ਸਰਵੇਲੈਂਸ ਟੀਮ ਨੇ 24 ਬੋਤਲਾਂ ਸ਼ਰਾਬ ਫੜੀਆਂ
ਊਨਾ, 30 ਮਈ- ਊਨਾ ਜ਼ਿਲੇ 'ਚ ਸਟੇਟਿਕ ਸਰਵੇਲੈਂਸ ਟੀਮ ਨੇ ਬੁੱਧਵਾਰ ਨੂੰ ਮੁਬਾਰਿਕਪੁਰ-ਦੌਲਤਪੁਰ ਰੋਡ 'ਤੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਦੌਰਾਨ 24 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਹ ਬੋਤਲਾਂ ਅਣਅਧਿਕਾਰਤ ਢੰਗ ਨਾਲ ਲਿਜਾਈਆਂ ਜਾ ਰਹੀਆਂ ਸਨ।
ਊਨਾ, 30 ਮਈ- ਊਨਾ ਜ਼ਿਲੇ 'ਚ ਸਟੇਟਿਕ ਸਰਵੇਲੈਂਸ ਟੀਮ ਨੇ ਬੁੱਧਵਾਰ ਨੂੰ ਮੁਬਾਰਿਕਪੁਰ-ਦੌਲਤਪੁਰ ਰੋਡ 'ਤੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਦੌਰਾਨ 24 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਹ ਬੋਤਲਾਂ ਅਣਅਧਿਕਾਰਤ ਢੰਗ ਨਾਲ ਲਿਜਾਈਆਂ ਜਾ ਰਹੀਆਂ ਸਨ। ਇਨ੍ਹਾਂ ਬੋਤਲਾਂ ਨੂੰ ਜ਼ਬਤ ਕਰਕੇ ਆਬਕਾਰੀ ਤੇ ਕਰ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਏ.ਐਸ.ਪੀ ਊਨਾ ਸੰਜੀਵ ਭਾਟੀਆ ਨੇ ਦੱਸਿਆ ਕਿ ਮੁਬਾਰਿਕਪੁਰ-ਦੌਲਤਪੁਰ ਰੋਡ 'ਤੇ ਨਾਕੇ 'ਤੇ ਤਲਾਸ਼ੀ ਮੁਹਿੰਮ ਦੇ ਤਹਿਤ ਦੋ ਵੱਖ-ਵੱਖ ਵਾਹਨਾਂ 'ਚੋਂ 12 ਬੋਤਲਾਂ (750 ਮਿਲੀਲੀਟਰ ਪ੍ਰਤੀ ਬੋਤਲ) ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਾਹਨ ਚਾਲਕਾਂ ਦੀ ਪਛਾਣ ਰਾਮਨਗਰ ਨਕਦੋਹ ਦੇ ਵਸਨੀਕ ਅਤੇ ਜੀਤਪੁਰ ਬਿਹਾਰੀ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਨਿਗਰਾਨ ਟੀਮਾਂ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰ ਰਹੀਆਂ ਹਨ। ਹਰ ਗਤੀਵਿਧੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
