ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਨੂੰ ਲੋਕ ਜਰੂਰ ਪ੍ਰਵਾਨਗੀ ਦੇਣਗੇ - ਡਾਕਟਰ ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ - ਜਿਵੇਂ ਜਿਵੇਂ ਗਰਮੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਤਿਵੇਂ ਹੀ ਰਾਜਨੀਤਿਕ ਨੇਤਾਵਾਂ ਦਾ ਵੀ ਆਪਣੇ ਹਲਕਿਆਂ 'ਚ ਮੀਟਿੰਗਾ ਦਾ ਦੌਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੀਆਂ ਬੈਠਕਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ ਅਜਾਦੀ ਤੋਂ ਹੁਣ ਤੱਕ ਨਹੀਂ ਕੀਤਾ। ਉਹ ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾਂ ਵਿਚ ਕਰ ਵਿਖਾਇਆ ਹੈ।

ਸਿੱਖਿਆ, ਸਿਹਤ, ਰੋਜਗਾਰ ਕਿਸੇ ਵੀ ਖੇਤਰ ਦੀ ਗੱਲ ਕਰੀਏ, ਆਪ ਸਰਕਾਰ ਨੇ ਆਮ ਜਨਤਾ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਜਿਹੜੇ ਸਿਵਲ ਹਸਪਤਾਲਾਂ 'ਚ ਲੋਕ ਪਹਿਲਾਂ ਸਹੂਲਤਾਂ ਤੋਂ ਸੱਖਣੇ ਸਨ। ਹੁਣ ਉਥੇ ਹਰ ਤਰ੍ਹਾਂ ਦੇ ਟੈਸਟ, ਸਕੈਨਿੰਗ, ਦਵਾਈਆਂ ਉਪਲਬੱਧ ਹਨ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾ ਦਾ ਵੀ ਆਮ ਲੋਕਾਂ ਨੂੰ ਬਹੁਤ ਫਾਇਦਾ ਪਹੁੰਚਿਆ ਹੈ। ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ, 43,000 ਸਰਕਾਰੀ ਨੌਕਰੀਆਂ ਵੰਡੀਆਂ। ਡਾਕਟਰ ਰਾਜ ਨੇ ਯਕੀਨ ਜਾਹਰ ਕਰਦਿਆਂ ਕਿਹਾ ਕਿ ਲੋਕ ਇਹਨਾਂ ਕੰਮਾਂ ਨੂੰ ਵੇਖਦੇ ਹੋਏ ਪੰਜਾਬੀ ਲੋਕ ਸਭਾ ਚੋਣਾਂ ਵਿੱਚ ਆਪ ਨੂੰ ਜਰੂਰ ਸਮਰਥਨ ਦੇਣਗੇ। 
ਉਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਅਤੇ ਆਪਣੇ ਹਲਕਾ ਵਾਸੀਆਂ ਦੀ ਬਿਹਤਰੀ ਲਈ ਹਰ ਕਦਮ ਚੁੱਕਣ ਦੀ ਵਚਨਵੱਧਤਾ ਦੁਹਰਾਈ ਅਤੇ ਕਿਹਾ ਕਿ ਉਹ ਆਪਣੇ ਵਲੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦੇਣਗੇ। ਇਸ ਮੌਕੇ ਹਲਕਾ ਵਾਸੀਆਂ ਨੇ ਵੀ ਡਾਕਟਰ ਰਾਜ ਵਿੱਚ ਆਪਣਾ ਵਿਸ਼ਵਾਸ ਪਰਟਾਉਂਦਿਆ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਕਰਾਰ ਕੀਤਾ।