ਸਮਾਜ ਦੇ ਦੱਬੇ ਕੁਚਲੇ ਅਤੇ ਕਮਜੋਰ ਵਰਗਾਂ ਦੇ ਲੋਕਾਂ ਲਈ ਲੜਦੀ ਹੈ ਬਹੁਜਨ ਸਮਾਜ ਪਾਰਟੀ : ਜਸਬੀਰ ਸਿੰਘ ਗੜ੍ਹੀ

ਐਸ ਏ ਐਸ ਨਗਰ, 28 ਮਈ - ਹਲਕਾ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸz. ਜਸਬੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਮਾਜ ਦੇ ਦਬੇ ਕੁਚਲੇ ਅਤੇ ਕਮਜੋਰ ਵਰਗਾਂ ਦੇ ਲੋਕਾਂ ਲਈ ਲੜਦੀ ਆਈ ਹੈ ਜਦੋਂਕਿ ਬਾਕੀ ਦੀਆਂ ਸਿਆਸੀ ਪਾਰਟੀਆਂ ਸਰਮਾਏਦਾਰਾਂ ਦਾ ਪੱਖ ਪੂਰਦੀਆਂ ਹਨ। ਪਿੰਡ ਬਲੌਂਗੀ ਵਿੱਚ ਇੱਕ ਚੋਣ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੈ ਅਤੇ ਸਾਰੀਆਂ ਪਾਰਟੀਆਂ ਦੇ ਆਗੂ ਹਮੇਸ਼ਾਂ ਆਪਣੇ ਚਹੇਤਿਆਂ ਨੂੰ ਹੀ ਅੱਗੇ ਰੱਖਦੇ ਹਨ। ਉਹਨਾਂ ਕਿਹਾ ਕਿ ਮੈਂ ਵੀ ਇੱਕ ਸਾਧਾਰਣ ਤੇ ਗਰੀਬ ਪਰਿਵਾਰ ਵਿੱਚੋਂ ਹਾਂ ਤੇ ਗਰੀਬ ਪਰਿਵਾਰਾਂ ਦੇ ਦੁੱਖ, ਦਰਦ ਤੇ ਮੁਸ਼ਕਿਲਾਂ ਤੋਂ ਜਾਣੂ ਹਾਂ।

ਇਸ ਸਮੇਂ ਸੰਬੋਧਨ ਕਰਦਿਆਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੱਪੜਚਿੜੀ, ਸੂਬਾ ਸਕੱਤਰ ਬਲਵਿੰਦਰ ਸਿੰਘ ਕੁੰਭੜਾ, ਹਲਕਾ ਮੁਹਾਲੀ ਦੇ ਪ੍ਰਧਾਨ ਰਾਜ ਸਿੰਘ ਅਤੇ ਸੀਨੀਅਰ ਆਗੂ ਹਰਭਜਨ ਸਿੰਘ ਬਜਹੇੜੀ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਜੋ ਵੋਟ ਦਾ ਅਧਿਕਾਰ ਦਿਵਾਇਆ ਹੈ ਸਾਨੂੰ ਉਸਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਮੌਕੇ ਸੁੱਚਾ ਸਿੰਘ ਸਾਬਕਾ ਪੰਚਾਇਤ ਸੈਕਟਰੀ, ਹਰਨੇਕ ਸਿੰਘ ਸਾਬਕਾ ਐਸ ਡੀ ਓ, ਹਰਨੇਕ ਸਿੰਘ ਕੈਸ਼ੀਅਰ, ਮੋਹਨ ਲਾਲ ਬਲੌਂਗੀ, ਮਨਜੀਤ ਸਿੰਘ ਮੇਵਾ, ਕਰਮਜੀਤ ਸਿੰਘ ਆਹਨ ਖੇੜੀ, ਹਰਬੰਸ ਸਿੰਘ, ਨੈਬ ਸਿੰਘ, ਕੁਲਦੀਪ ਸਿੰਘ ਕਾਲਾ, ਸਿਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜੋਤੀ ਕੁੰਬੜਾ, ਸਤਨਾਮ ਸਿੰਘ, ਸੁਰਿੰਦਰ ਸਿੰਘ, ਹਰਦੁਆਰੀ, ਮੇਘ ਸਿੰਘ, ਦਇਆ ਨੰਦ, ਮਨੋਜ ਬਲੌਂਗੀ ਆਦਿ ਹਾਜ਼ਰ ਹਨ।