ਪ੍ਰੋਫੈਸਰ 'ਤੇ ਲੱਗੇ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼
ਪਟਿਆਲਾ, 28 ਮਈ - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਪ੍ਰੋਫੈਸਰ ਨੂੰ ਇੱਕ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਸਰੀਰਕ ਸਬੰਧ ਬਣਾਉਣ ਲਈ ਕਹਿਣਾ ਤੇ ਫੇਰ ਸਮਝੌਤੇ ਮਗਰੋਂ ਵੀ ਲੜਕੀ 'ਤੇ ਕਥਿਤ ਤੌਰ 'ਤੇ ਹਮਲਾ ਕਰਵਾਉਣਾ ਮਹਿੰਗਾ ਪੈ ਰਿਹਾ ਹੈ। ਸਰਕਾਰੀ ਮਹਿੰਦਰਾ ਕਾਲਜ ਵਿੱਚ ਐਮ.ਏ. ਕਰ ਰਹੀ ਇੱਕ ਵਿਦਿਆਰਥੀ ਦੀ ਬੀ.ਏ. ਵਿੱਚ ਕੰਪਾਰਟਮੈਂਟ ਆਈ। ਜਦੋਂ ਵਿਦਿਆਰਥਣ ਨੂੰ ਕੰਪਾਰਟਮੈਂਟ ਕਲੀਅਰ ਕਰਵਾਉਣ ਅਤੇ ਡੀਐਮਸੀ ਲੈਣ ਲਈ ਕਈ ਚੱਕਰਾਂ ਵਿੱਚੋਂ ਲੰਘਣਾ ਪਿਆ ਤਾਂ ਯੂਨੀਵਰਸਟੀ ਦੇ ਇਸ ਪ੍ਰੋਫੈਸਰ ਨੇ ਲੜਕੀ ਨੂੰ ਕੰਮ ਕਰਵਾਉਣ ਦੇ ਬਦਲੇ ਸਰੀਰਕ ਸਬੰਧ ਬਣਾਉਣ ਲਈ ਕਿਹਾ। ਜਦੋਂ ਮਾਮਲਾ ਕਾਲਜ ਪ੍ਰਬੰਧਕਾਂ ਕੋਲ ਪਹੁੰਚਿਆ ਤਾਂ ਪ੍ਰੋਫੈਸਰ ਖ਼ਿਲਾਫ਼ ਜਾਂਚ ਕਮੇਟੀ ਬਣਾਈ ਗਈ।

ਇਸ ਤੋਂ ਬਾਅਦ ਕਮੇਟੀ ਨੇ ਲੜਕੀ 'ਤੇ ਦਬਾਅ ਪਾ ਕੇ ਰਾਜ਼ੀਨਾਮੇ ਦੁਆਰਾ ਮਾਮਲਾ ਖ਼ਤਮ ਕਰਵਾ ਦਿੱਤਾ। 22 ਮਈ ਦੀ ਦੁਪਹਿਰ ਨੂੰ ਜਦੋਂ ਉਕਤ ਵਿਦਿਆਰਥਣ ਕਾਲਜ ਤੋਂ ਘਰ ਪਰਤ ਰਹੀ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਪੱਥਰ ਮਾਰੇ। ਜ਼ਖਮੀ ਹੋਈ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਕੋਤਵਾਲੀ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪ੍ਰੋਫੈਸਰ ਸਵਰਨ ਸਿੰਘ ਵਾਸੀ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ ਅਤੇ ਪਥਰਾਅ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਦਿਆਰਥਣ ਮਹਿੰਦਰਾ ਕਾਲਜ ਵਿੱਚ ਐਮ.ਏ. ਦੇ ਪਹਿਲੇ ਸਾਲ ਵਿੱਚ ਪੜ੍ਹ ਰਹੀ ਹੈ। ਇਸੇ ਕਾਲਜ ਤੋਂ ਬੀ ਏ ਕਰਨ ਵਾਲੀ ਇਹ ਵਿਦਿਆਰਥਣ ਬੀ ਏ ਦੀ ਪੜ੍ਹਾਈ ਦੌਰਾਨ ਮੁਲਜ਼ਮ ਪ੍ਰੋਫੈਸਰ ਨੂੰ ਜਾਣਦੀ ਸੀ ਅਤੇ ਉਹ ਪੰਜਾਬੀ ਦਾ ਪ੍ਰੋਫੈਸਰ ਹੈ। ਬੀ.ਏ. ਦੇ ਅੰਤਮ ਸਾਲ ਵਿੱਚ ਅੰਗਰੇਜ਼ੀ ਵਿੱਚ ਇੱਕ ਕੰਪਾਰਟਮੈਂਟ ਸੀ, ਜਿਸ ਦੀ ਪੇਪਰ ਰੀ-ਚੈਕਿੰਗ ਲਈ ਵਿਦਿਆਰਥੀ ਨੇ ਫੀਸ ਅਦਾ ਕੀਤੀ। ਡੀਐਮਸੀ ਅਤੇ ਬੀਏ ਫਾਈਨਲ ਈਅਰ ਦਾ ਨਤੀਜਾ ਵੇਟਿੰਗ ਲਿਸਟ ਵਿੱਚ ਸੀ, ਇਸ ਲਈ ਵਿਦਿਆਰਥਣ ਨੇ ਦੋਸ਼ੀ ਪ੍ਰੋਫੈਸਰ ਨੂੰ ਸਮੱਸਿਆ ਦੱਸੀ। ਸਮੱਸਿਆ ਦੇ ਹੱਲ ਲਈ ਪ੍ਰੋਫੈਸਰ ਨੇ ਉਸਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ। ਲੜਕੀ ਨੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਅਤੇ ਮਾਮਲਾ ਕਾਲਜ ਪ੍ਰਬੰਧਕਾਂ ਤਕ ਪਹੁੰਚ ਗਿਆ। ਪ੍ਰਬੰਧਕਾਂ ਨੇ 13 ਮਈ ਨੂੰ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਇੱਕ ਹਫ਼ਤੇ ਦੇ ਅੰਦਰ ਇਸ ਨੂੰ ਗਲਤਫਹਿਮੀ ਕਰਾਰ ਦਿੰਦਿਆਂ ਦੋਵਾਂ ਵਿਚਾਲੇ ਸਮਝੌਤਾ ਕਰਵਾ ਲਿਆ।
ਲੜਕੀ ਨੇ ਦੋਸ਼ ਲਾਇਆ ਹੈ ਕਿ ਇਹ ਸਮਝੌਤਾ ਦਬਾਅ ਹੇਠ ਕੀਤਾ ਗਿਆ ਹੈ ਅਤੇ ਸਮਝੌਤੇ ਤੋਂ ਬਾਅਦ ਤੋਂ ਹੀ ਉਸ 'ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। 22 ਮਈ ਨੂੰ ਜਦੋਂ ਉਹ ਸਕੂਟਰ 'ਤੇ ਘਰ ਜਾ ਰਹੀ ਟਰੈਕਟਰ ਮਾਰਕੀਟ ਕੋਲ ਇਕ ਵਿਅਕਤੀ ਨੇ ਉਸ 'ਤੇ ਪੱਥਰ ਸੁੱਟੇ ਅਤੇ ਕਿਹਾ ਕਿ ਜੇਕਰ ਉਸ ਨੇ ਪ੍ਰੋਫੈਸਰ 'ਤੇ ਦੋਸ਼ ਲਗਾਏ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਪੱਥਰ ਲੱਗਣ ਨਾਲ ਲੜਕੀ ਸਕੂਟਰ ਤੋਂ ਡਿੱਗ ਪਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੋਤਵਾਲੀ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਤੁਰੰਤ ਐਫਆਈਆਰ ਦਰਜ ਕਰ ਲਈ ਗਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ।